ਮੋਹਾਲੀ : ਮਰਸੀਡੀਜ਼ ਕਾਰ 'ਚੋਂ ਮਿਲੀ ਮਾਰਬਲ ਕਾਰੋਬਾਰੀ ਦੀ ਲਾਸ਼, ਫੈਲੀ ਸਨਸਨੀ

By Jashan A - June 06, 2019 2:06 pm

ਮੋਹਾਲੀ : ਮਰਸੀਡੀਜ਼ ਕਾਰ 'ਚੋਂ ਮਿਲੀ ਮਾਰਬਲ ਕਾਰੋਬਾਰੀ ਦੀ ਲਾਸ਼, ਫੈਲੀ ਸਨਸਨੀ,ਮੋਹਾਲੀ: ਮੋਹਾਲੀ ਸ਼ਹਿਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 91 ਸੈਕਟਰ 'ਚ ਮਾਰਬਲ ਦੇ ਕਾਰੋਬਾਰੀ ਦੀ ਆਪਣੀ ਹੀ ਮਰਸੀਡੀਜ਼ ਕਾਰ 'ਚ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ।ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਮੋਹਾਲੀ ਦੇ ਲਾਂਡਰਾਂ ਵਿਖੇ ਸਥਿਤ ਤਾਜ ਮਾਰਬਲ ਦਾ ਮਾਲਕ ਸੀ।

ਮ੍ਰਿਤਕ ਅਮਨ ਡਰਾਈਵਰ ਵਾਲੀ ਸੀਟ 'ਤੇ ਬੈਠਾ ਹੋਇਆ ਸੀ, ਜਿਸ ਦੀ ਪੁੜਪੁੜੀ 'ਚੋਂ ਗੋਲੀ ਲੰਘੀ ਹੋਈ ਹੈ ਅਤੇ ਸਿਰ ਤੋਂ ਲੈ ਕੇ ਪੇਟ ਤੱਕ ਖੂਨ ਵਹਿ ਚੁੱਕਾ ਹੈ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ:ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ

ਇਸ ਮਾਮਲੇ ਸਬੰਧੀ ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਕਰਜ਼ੇ ਨੂੰ ਲੈ ਕੇ ਡਿਪ੍ਰੈਸ਼ਨ 'ਚ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਪਰਿਵਾਰਿਕ ਤਣਾਅ ਦੇ ਕਾਰਨ ਇਹ ਕਦਮ ਚੁੱਕਿਆ ਹੈ।

-PTC News

adv-img
adv-img