ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ
ਮੋਹਾਲੀ ਸਾਈਬਰ ਸੈੱਲ ਵੱਲੋਂ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ, ਪੜ੍ਹੋ ਖਬਰ,ਮੋਹਾਲੀ: ਮੋਹਾਲੀ ਸਾਈਬਰ ਸੈੱਲ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਹਨਾਂ ਨੇ ਐਲ ਆਈ ਸੀ ਦੀ ਬਕਾਇਆ ਰਾਸ਼ੀ ਦੱਸ ਕੇ ਬਜ਼ੁਰਗ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਆਈ.ਪੀ ਐੱਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਮੋਹਾਲੀ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਅਣਪਛਾਤੇ ਵਿਅਕਤੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਨਾਲ ਠੱਗੀ ਮਾਰਦੇ ਸਨ। ਜਿਨ੍ਹਾਂ ਨੂੰ ਅੱਜ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਪੜ੍ਹੋ: ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 2 ਹੋਰ ਗੈਂਗਸਟਰ ਦਬੋਚੇ ਮਿਲੀ ਜਾਣਕਾਰੀ ਮੁਤਾਬਕ ਰੁਪਿੰਦਰਦੀਪ ਕੌਰ ਸੋਹੀ ਉਪ ਕਪਤਾਨ ਪੁਲਿਸ ਸਾਈਬਰ ਸੈੱਲ ਨੇ ਆਪਣੀ ਟੀਮ ਸਮੇਤ ਦੋਸ਼ੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਦਿੱਲੀ ਵਿਖੇ ਰੇਡ ਕਰਕੇ ਆਨੰਦ ਮਿਸ਼ਰਾ, ਪ੍ਰਮੋਦ ਅਤੇ ਕਰਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਸ਼ੀ ਆਪਣੇ ਗਿਰੋਹ ਨਾਲ ਨਾਲ ਮਿਲ ਕੇ ਦਿੱਲੀ ਵਿਖੇ ਏ.ਐਸ ਬਿਜਨਸ ਨਾਮ ਦੀ ਕੰਪਨੀ ਚਲਾ ਰਹੇ ਸਨ, ਜਿਥੋਂ ਬੈਠ ਕੇ ਇਹ ਬਜ਼ੁਰਗ ਲੋਕਾਂ ਨੂੰ ਟਾਰਗੇਟ ਬਣਾ ਕੇ ਠੱਗੀਆਂ ਮਾਰਦੇ ਸਨ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। -PTC News