ਹੋਰ ਖਬਰਾਂ

ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇ ,ਭਰੇ ਸੈਂਪਲ

By Shanker Badra -- September 13, 2018 7:53 pm -- Updated:September 13, 2018 7:58 pm

ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇ ,ਭਰੇ ਸੈਂਪਲ:ਚੰਡੀਗੜ੍ਹ: ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਸਾਂਝੀ ਟੀਮ ਨੇ ਅੱਜ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਦੁਕਾਨਾਂ ਤੋਂ ਜਾਂਚ ਲਈ ਸੈਂਪਲ ਭਰੇ ਹਨ।ਪੰਜਾਬ ਦੇ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਅਤੇ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਸਰਾਂ ਦੀ ਅਗਵਾਈ ਹੇਠ ਮੋਹਾਲੀ ਦੇ ਬਨੂੜ ਅਤੇ ਛੱਤਬੀੜ ਇਲਾਕੇ ਵਿਚੋਂ ਸੈਂਪਲ ਲਏ ਗਏ ਹਨ।

ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਸਾਂਝੀ ਟੀਮ ਨੇ ਬਨੂੜ ਤੋਂ ਖੋਆ,ਤਰਲ ਦੁੱਧ, ਅਤੇ ਰਸਗੁੱਲਿਆਂ ਦੇ ਸੈਂਪਲ ਲਏ ਹਨ।ਇਸ ਤੋਂ ਇਲਾਵਾ ਛੱਤਬੀੜ ਇਲਾਕੇ ਵਿੱਚੋਂ ਵੀ ਮਠਿਆਈ ਦੀ ਦੁਕਾਨ ਤੋਂ ਸੈਂਪਲ ਭਰੇ ਗਏ ਹਨ।

ਇਸ ਦੌਰਾਨ ਫੂਡ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਫ਼ੂਡ ਸੇਫ਼ਟੀ ਐਕਟ ਅਨੁਸਾਰ ਖਾਣਯੋਗ ਪਦਾਰਥ ਤਿਆਰ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਮਿਲਾਵਟਖੋਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।
-PTCNews

  • Share