ਖਰੜ ‘ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

Mohali Near Kharar Drug addict son Murder father,Police Arrested the accused
ਖਰੜ 'ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ 

ਖਰੜ ‘ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ:ਖਰੜ : ਖਰੜ ਵਿਖੇ ਦੇਰ ਰਾਤ ਇੱਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਥਾਣਾ ਖਰੜ ਵਿਖੇ ਉਸ ਖਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ।

Mohali Near Kharar Drug addict son Murder father,Police Arrested the accused
ਖਰੜ ‘ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

ਮਿਲੀ ਜਾਣਕਾਰੀ ਮੁਤਾਬਕ ਘਟਨਾ ਮੁੰਡੀ ਖਰੜ ਦੀ ਹੈ। ਮੁਲਜ਼ਮ ਦੀ ਪਛਾਣ ਰਿੰਕੂ ਵਜੋਂ ਹੋਈ ਹੈ। ਰਿੰਕੂ ਨਸ਼ੇ ਕਰਨ ਦਾ ਆਦੀ ਸੀ। ਉਸ ਦਾ ਪਿਓ ਹੰਸਰਾਜ (50) ਉਸ ਨੂੰ ਹਮੇਸ਼ਾ ਨਸ਼ਾ ਨਾ ਕਰਨ ਲਈ ਕਹਿੰਦਾ ਰਹਿੰਦਾ ਸੀ।

Mohali Near Kharar Drug addict son Murder father,Police Arrested the accused
ਖਰੜ ‘ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

ਅੱਜ ਰਾਤ ਜਦੋਂ ਰਿੰਕੂ ਨਸ਼ਾ ਕਰਕੇ ਘਰ ਆਇਆ ਤਾਂ ਉਸ ਦੇ ਪਿਓ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਦੋਹਾਂ ‘ਚ ਬਹਿਸਬਾਜ਼ੀ ਹੋ ਗਈ। ਮੁਲਜ਼ਮ ਰਿੰਕੂ ਨੇ ਗੁੱਸੇ ‘ਚ ਇੱਟ ਨਾਲ ਆਪਣੇ ਪਿਓ ਦੇ ਸਿਰ ‘ਚ ਕਈ ਵਾਰ ਕੀਤੇ, ਜਿਸ ਕਾਰਨ ਹੰਸਰਾਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Mohali Near Kharar Drug addict son Murder father,Police Arrested the accused
ਖਰੜ ‘ਚ ਨਸ਼ੇੜੀ ਪੁੱਤਰ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਰਿੰਕੂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰਿੰਕੂ ਨਸ਼ਾ ਕਰਨ ਦਾ ਆਦੀ ਸੀ ਅਤੇ ਜਦੋਂ ਉਸ ਨੇ ਆਪਣੇ ਪਿਤਾ ‘ਤੇ ਹਮਲਾ ਕੀਤਾ ਉਦੋਂ ਉਸ ਨੇ ਸੁਲਫਾ ਪੀਤਾ ਹੋਇਆ ਸੀ।
-PTCNews