Uncategorized

ਨਾਕਾਬੰਦੀ ਦੌਰਾਨ ਮੁਹਾਲੀ ਪੁਲਿਸ ਨੇ 6 ਵਿਅਕਤੀਆਂ ਨੂੰ ਪਿਸਟਲ, ਮੈਗਜੀਨ ਸਮੇਤ ਕੀਤਾ ਗ੍ਰਿਫ਼ਤਾਰ

By Riya Bawa -- September 10, 2022 12:40 pm -- Updated:September 10, 2022 12:42 pm

ਐਸ.ਏ.ਐਸ. ਨਗਰ: ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਵਰੀਤ ਸਿੰਘ ਵਿਰਕ, ਪੀਪੀਐਸ, ਐਸ.ਪੀ. (ਦਿਹਾਤੀ) ਐਸ.ਏ.ਐਸ.ਨਗਰ, ਰੁਪਿੰਦਰਦੀਪ ਕੌਰ ਸੋਹੀ, ਪੀਪੀਐਸ, ਡੀ.ਐਸ.ਪੀ. ਖਰੜ-1 ਅਤੇ ਇੰਸਪੈਕਟਰ ਪੈਰੀਵਿੰਕਲ ਗਰੇਵਾਲ, ਮੁੱਖ ਅਫਸਰ ਥਾਣਾ ਬਲੌਗੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ, ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮਿਤੀ 06.09.2022 ਨੂੰ ਸ:ਥ: ਬਵਿੰਦਰ ਕੁਮਾਰ ਵੱਲੋਂ ਮੁਖਬਰੀ ਦੇ ਆਧਾਰ ਤੇ ਮੁਕੱਦਮਾ ਨੰਬਰ 116 ਮਿਤੀ 06.09.2022 ਅ/ਧ 25,54,59 ਅਸਲਾ ਐਕਟ, 34 ਹਿੰ:ਦੰ: ਥਾਣਾ ਬਲੌਗੀ ਬਰਖਿਲਾਫ ਸਿਮਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ, ਗੁਰਪ੍ਰਤਾਪ ਸਿੰਘ ਪੁੱਤਰ ਜਤਿੰਦਰ ਸਿੰਘ ਅਤੇ ਜਸਮੀਤ ਸਿੰਘ ਪੁੱਤਰ ਜਤਿੰਦਰ ਸਿੰਘ ਦੇ ਦਰਜ ਰਜਿਸਟਰ ਕੀਤਾ ਗਿਆ।

arrest

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ  ਸੋਨੀ ਨੇ ਦੱਸਿਆ ਤਫਤੀਸ਼ ਦੌਰਾਨ ਸ:ਥ: ਬਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਲੌਗੀ ਪੁੱਲ ਤੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਪਾਈਸ ਲਾਈਟਾਂ ਮੋਹਾਲੀ ਸਾਈਡ ਤੋਂ ਆਉਂਦੀ ਇੱਕ ਜੈਟਾ ਗੱਡੀ ਨੰਬਰ ਪੀਬੀ-10 ਐਫ.ਈ-3572 ਨੂੰ ਚੈੱਕ ਕਰਨ ਲਈ ਰੋਕਿਆ ਤਾਂ ਗੱਡੀ ਚਾਲਕ ਨੇ ਗੱਡੀ ਨੂੰ ਪਿਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਾਥੀ ਮੁਲਾਜਮਾਂ ਦੀ ਮੱਦਦ ਨਾਲ ਰੋਕ ਕੇ ਚੈਕ ਕੀਤਾ ਤਾਂ ਗੱਡੀ ਵਿਚੋਂ ਚੈਕਿੰਗ ਦੌਰਾਨ ਉਕਤ ਦੋਸ਼ੀਆਂ ਪਾਸੋਂ 02 ਦੇਸੀ ਪਿਸਟਲ .32 ਬੋਰ ਮੈਗਜੀਨ ਲੱਗੇ ਹੋਏ ਸਮੇਤ 08 ਕਾਰਤੂਸ ਜਿੰਦਾ ਅਤੇ 01 ਖਾਲੀ ਮੈਗਜੀਨ ਬਰਾਮਦ ਹੋਣ ਤੇ ਦੋਸ਼ੀਆਂ ਨੂੰ ਉਕਤ ਮੁਕੱਦਮਾ ਵਿੱਚ ਗਿ੍ਫਤਾਰ ਕੀਤਾ ਗਿਆ।

ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਅਤੇ ਮੁਕੱਦਮਾ ਦੀ ਤਫਤੀਸ਼ ਦੇ ਆਧਾਰ ਤੇ ਦੋਸ਼ੀ ਭੁਪਿੰਦਰ ਸਿੰਘ ਪੁੱਤਰ ਕਪੂਰ ਸਿੰਘ, ਗੁਲਜਾਰ ਖਾਨ ਪੁੱਤਰ ਫਤਿਹ ਮੁਹੰਮਦ ਅਤੇ ਲਖਨਦੀਪ ਸਿੰਘ ਪੁੱਤਰ ਸਵਿੰਦਰ ਸਿੰਘ ਨੂੰ ਮੁਕੱਦਮਾ ਵਿੱਚ ਗਿ੍ਫਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਪਾਸੋਂ 02 ਦੇਸੀ ਪਿਸਟਲ ਮੈਗਜੀਨ ਲੱਗੇ ਹੋਏ ਅਤੇ ਇੱਕ ਖਾਲੀ ਮੈਗਜੀਨ ਅਤੇ 06 ਕਾਰਤੂਸ ਜਿੰਦਾ ਬਰਾਮਦ ਹੋਏ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਮੁਗਲ ਚੱਕ ਗਿੱਲ ਥਾਣਾ ਸਦਰ ਤਰਨਤਾਰਨ ਤੇ ਮੁਕੱਦਮਾ ਨੰ 86 ਮਿਤੀ 25-04-2022 ਅ/ਧ 397,307,511,506 ਆਈ ਪੀ ਸੀ ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਤਰਨਤਾਰਨ ਵੀ ਦਰਜ ਹੈ ਅਤੇ ਦੋਸ਼ੀ ਲਖਨਦੀਪ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਠੇਠਰਕੇ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਤੇ ਮੁਕੱਦਮਾ ਨੰ 110 ਮਿਤੀ 18-06-2018 ਅ/ਧ 397,302 ਆਈ ਪੀ ਸੀ ਅਤੇ 25,27/54/59 ਅਸਲਾ ਐਕਟ ਥਾਣਾ ਸਦਰ ਪਟਿਆਲਾ ਅਤੇ ਮੁਕੱਦਮਾ ਨੰ 137 ਮਿਤੀ 30-06-2018 ਅ/ਧ 25/54/59 ਅਸਲਾ ਐਕਟ ਥਾਣਾ ਡਵੀਜਨ ਨੰ 6 ਜਲੰਧਰ ਵੀ ਦਰਜ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

-PTC News

  • Share