ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 5 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

By Riya Bawa - October 07, 2021 5:10 pm

ਮੁਹਾਲੀ: ਪੰਜਾਬ ਵਿਚ ਲੁੱਟ ਖੋਹ ਦੀ ਵਾਰਦਾਤਾਂ ਜਿਆਦਾ ਵੱਧ ਗਈਆਂ ਹਨ। ਇਸ ਵਿਚਾਲੇ ਮੁਹਾਲੀ ਤੋਂ ਲੁੱਟਖੋਹ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਪੁਲਿਸ ਨੂੰ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 5 ਦੋਸ਼ੀਆਂ ਨੂੰ ਅਸਲਾ ਅਤੇ 3 ਦੋ- ਪਹੀਆਂ ਵਹੀਕਲਾਂ ਦੇ ਅਤੇ ਸੋਨੇ ਦੀਆਂ 9 ਚੈਨੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪੁਲਿਸ ਲੁੱਟ ਖੋਹ ਨਾਲ ਜੁੜੇ ਮਾਮਲੇ ਸੁਲਝਾਉਂਦੇ ਹੋਏ ਉਨ੍ਹਾਂ ਨੇ ਇਕ ਹੋਰ ਮਾਮਲੇ ਸੁਲਝਾਇਆ ਹੈ। ਉਨ੍ਹਾਂ ਨੇ ਗਹਿਣੇ ਖੋਣ ਲਈ ਇਕ ਅੰਨਾ ਕਤਲ ਕੇਸ ਵੀ ਟਰੇਸ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀ ਖਰੜ ਬਜ਼ੁਰਗ ਮਹਿਲਾ ਦੇ ਗਹਿਣਿਆਂ ਦੀ ਲੁੱਟ ਕਰਨ ਤੋਂ ਬਾਅਦ ਲਾਸ਼ ਨੂੰ ਅੱਗ ਦਿੱਤੀ ਸੀ। ਇਹ ਲੋਕ ਇਸ ਵਾਰਦਾਤਾਂ ਤੋਂ ਬਾਅਦ ਮੌਕੇ ਤੋਂ ਹੀ ਫਰਾਰ ਹੋ ਗਏ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਆਰੋਪੀ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਆਰੋਪੀਆਂ ਦੇ ਪਕੜੇ ਜਾਣ ਨਾਲ ਕਈ ਚੇਨ ਝਪਟਮਾਰ ਦੀਆ ਵਾਰਦਾਤਾਂ ਹੱਲ ਹੋਈਆਂ ਹਨ।

-PTC News

adv-img
adv-img