ਮੁੱਖ ਖਬਰਾਂ

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਡੇਰਾਬੱਸੀ ਦੇ ਪਿੰਡ ਦੰਦਰਾਲਾ 'ਚ 23 ਸਾਲਾਂ ਨੌਜਵਾਨ ਦੀ ਮੌਤ

By Jashan A -- January 30, 2019 8:48 am -- Updated:January 30, 2019 6:00 pm

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਡੇਰਾਬੱਸੀ ਦੇ ਪਿੰਡ ਦੰਦਰਾਲਾ 'ਚ 23 ਸਾਲਾਂ ਨੌਜਵਾਨ ਦੀ ਮੌਤ,ਡੇਰਾਬੱਸੀ: ਡੇਰਾਬੱਸੀ ਇਲਾਕੇ 'ਚ ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਸਵਾਈਨ ਫਲੂ ਦੇ ਸੱਤ ਕੇਸ ਸਾਹਮਣੇ ਆਏ ਹਨ। ਜਿਨ੍ਹਾਂ 'ਚੋਂ ਫਲੂ ਦੀ ਸ਼ਿਕਾਰ ਇੱਕ ਮਹਿਲਾਂ ਤੋਂ ਬਾਅਦ ਮੰਗਲਵਾਰ ਨੂੰ ਦੰਦਰਾਲਾ ਦੇ ਵਿਆਹਿਆ ਜਵਾਨ ਗੁਰਪ੍ਰੀਤ ਸਿੰਘ ਨੇ ਵੀ ਦਮ ਤੋੜ ਦਿੱਤਾ। ਉਸ ਤੋਂ ਪਹਿਲਾਂ 60 ਸਾਲ ਦੀ ਸੁਰਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਇਬਰਾਹਿਮਪੁਰ , ਡੇਰਾਬੱਸੀ ਦੀ 23 ਜਨਵਰੀ ਨੂੰ ਮੌਤ ਹੋ ਗਈ ਸੀ।

swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਡੇਰਾਬੱਸੀ ਦੇ ਪਿੰਡ ਦੰਦਰਾਲਾ 'ਚ 23 ਸਾਲਾਂ ਨੌਜਵਾਨ ਦੀ ਮੌਤ

ਅਜਿਹਾ ਹੀ ਇੱਕ ਹੋਰ ਮਾਮਲਾ ਡੇਰਾਬਸੀ ਤੋਂ ਹੀ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵਾਈਨ ਫਲੂ ਨਾਲ ਡੇਰਾਬੱਸੀ ਨਗਰ ਪਰਿਸ਼ਦ ਦੇ ਤਹਿਤ ਪਿੰਡ ਦੰਦਰਾਲਾ ਦੇ 23 ਸਾਲ ਦਾ ਗੁਰਪ੍ਰੀਤ ਸਿੰਘ ਪੁੱਤ ਹਰਮੇਲ ਸਿੰਘ ਦੀ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਉਸ ਨੂੰ 27 ਜਨਵਰੀ ਨੂੰ ਬੁਖਾਰ ਵਧਣ 'ਤੇ ਉਸ ਨੂੰ ਚੰਡੀਗੜ ਦੇ ਜੀਐਮਸੀਐਚ 'ਚ ਭਰਤੀ ਕਰਾਇਆ ਗਿਆ ਸੀ। ਉੱਥੇ ਸੈਂਪਲ ਲੈ ਕੇ ਜਦੋਂ ਤੱਕ ਫਲੂ ਦੀ ਪੁਸ਼ਟੀ ਹੋਈ , ਗੁਰਪ੍ਰੀਤ ਸਿੰਘ ਨੇ ਤੱਦ ਤੱਕ ਦਮ ਤੋੜ ਦਿੱਤਾ।

swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਡੇਰਾਬੱਸੀ ਦੇ ਪਿੰਡ ਦੰਦਰਾਲਾ 'ਚ 23 ਸਾਲਾਂ ਨੌਜਵਾਨ ਦੀ ਮੌਤ

ਇਸ ਤੋਂ ਪਹਿਲਾਂ ਨਜਦੀਕੀ ਪਿੰਡ ਇਬਰਾਹਿਮਪੁਰ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੀ 60 ਸਾਲ ਦੀ ਪਤਨੀ ਸੁਰਿੰਦਰ ਕੌਰ ਨੇ ਬੁੱਧਵਾਰ ਨੂੰ ਸ਼ਾਮ 4 ਵਜੇ ਦਮ ਤੋੜ ਦਿੱਤਾ ਸੀ।ਉਹ ਜੀਐਮਸੀਐਚ ਵਿੱਚ ਭਰਤੀ ਸੀ।ਜਿੱਥੇ ਸਵਾਇਨ ਫਲੂ ਦੀ ਪੁਸ਼ਟੀ ਹੋਈ ਸੀ।

-PTC News

  • Share