Thu, Apr 25, 2024
Whatsapp

ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

Written by  Jashan A -- December 25th 2018 07:49 PM
ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਮੋਹਾਲੀ: ਸੋਸ਼ਲ ਮੀਡੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਫੇਸਬੁੱਕ 'ਤੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਠੱਗੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਹਨਾਂ ਚੀਜਾਂ 'ਤੇ ਅੰਨ੍ਹੇਵਾਹ ਵਿਸ਼ਵਾਸ਼ ਕਰਨ ਵਾਲੇ ਲੋਕ ਆਏ ਦਿਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। [caption id="attachment_232444" align="aligncenter" width="300"]facebook ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ 41 ਸਾਲਾਂ ਮੋਨੀਕਾ ਨਾਮਕ ਮਹਿਲਾ ਨੂੰ ਫੇਸਬੁੱਕ ’ਤੇ ਦੋਸਤੀ ਕਰਨੀ ਮਹਿੰਗੀ ਪੈ ਗਈ।ਦਰਅਸਲ ਇਸ ਮਹਿਲਾ ਨੇ ਜੇਮਸ ਮੈਨੂਅਲ ਨਾਮਕ ਦੋਸਤ ਬਣਿਆ, ਜੋ ਖੁਦ ਨੂੰ ਲੰਡਨ ਵਾਸੀ ਦੱਸਦਾ ਸੀ।ਦੋਹਾਂ 'ਚ ਗਹਿਰੀ ਦੋਸਤੀ ਹੋ ਗਈ ਅਤੇ ਦੋਵੇ ਫੋਨ 'ਤੇ ਗੱਲ ਕਰਨ ਲੱਗੇ। ਹੋਰ ਪੜ੍ਹੋ:ਮਸ਼ਹੂਰ ਗਾਇਕ ਮੀਕਾ ਸਿੰਘ ਹੋਏ ਟਰਾਲ, ਫੈਨਜ਼ ਨਾਲ ਸਾਂਝੀ ਕੀਤੀ ਵੀਡੀਓ ਜੇਮਸ ਨੇ ਮੋਨੀਕਾ ਨੂੰ ਤੋਹਫੇ ਵਜੋਂ ਮੁੰਦਰੀਆਂ ਅਤੇ 1,20,000 ਪੌਂਡਸ ਭੇਜਣ ਦੀ ਗੱਲ ਆਖੀ ਜਿਸ ਤੋਂ ਬਾਅਦ ਮੋਨੀਕਾ ਨੂੰ ਦਿੱਲੀ ਹਵਾਈ ਅੱਡੇ ਦੇ ਕਸਟਮ ਅਧਿਕਾਰੀ ਦੇ ਨਾਂ ’ਤੇ ਫੋਨ ਆਇਆ। [caption id="attachment_232447" align="aligncenter" width="300"]facebook ਮਹਿਲਾ ਨੂੰ ਫੇਸਬੁੱਕ ਚਲਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਅਧਿਕਾਰੀ ਨੇ ਪਾਰਸਲ ਦੇ ਨਾਂ ’ਤੇ 30 ਲੱਖ ਰੁਪਏ ਦੀ ਫੀਸ ਇੱਕ ਖਾਤੇ ’ਚ ਜਮ੍ਹਾ ਕਰਵਾਉਣ ਨੂੰ ਕਿਹਾ। ਜਿਵੇਂ ਹੀ ਮੋਨਿਕਾ ਨੇ ਫੀਸ ਜਮ੍ਹਾ ਕਰਵਾਈ ਤਾਂ ਉਸਤੋਂ ਬਾਅਦ ਨਾ ਕਸਟਮ ਅਧਿਕਾਰੀ ਨੇ ਫੋਨ ਚੁੱਕਿਆ ਅਤੇ ਨਾ ਹੀ ਸੋਸ਼ਲ ਮੀਡੀਆ ਵਾਲੇ ਦੋਸਤ ਜੇਮਸ ਨੇ। -PTC News


Top News view more...

Latest News view more...