Advertisment

ਮੁਰੰਮਤ ਲਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਬੰਦ ਰਹੇਗੀ ਲਖਨੌਰ-ਲਾਂਡਰਾਂ ਸੜਕ

author-image
Jashan A
Updated On
New Update
ਮੁਰੰਮਤ ਲਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਬੰਦ ਰਹੇਗੀ ਲਖਨੌਰ-ਲਾਂਡਰਾਂ ਸੜਕ
Advertisment
ਮੁਰੰਮਤ ਲਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਬੰਦ ਰਹੇਗੀ ਲਖਨੌਰ-ਲਾਂਡਰਾਂ ਸੜਕ ਮੋਹਾਲੀ: ਲਖਨੌਰ-ਲਾਂਡਰਾਂ ਸੜਕ ਦੀ ਮੁਰੰਮਤ ਲਈ ਪਿੰਡ ਲਖਨੌਰ ਜਿੱਥੇ ਇਸ ਸੜਕ 'ਤੇ ਸੈਕਟਰ-75 ਅਤੇ 76 ਨੂੰ ਵੰਡਦੀ ਸੜਕ ਮਿਲਦੀ ਹੈ ਤੋਂ ਲਾਂਡਰਾ ਜੰਕਸ਼ਨ ਵਾਲੇ ਪਾਸੇ ਜਾਣ ਵਾਲੀ ਆਵਾਜਾਈ ਅਤੇ ਲਾਂਡਰਾਂ ਜੰਕਸ਼ਨ ਤੋਂ ਲਖਨੌਰ-ਸੋਹਾਣਾ ਵਾਲੇ ਪਾਸੇ ਆਉਣ ਵਾਲੀ ਆਵਾਜਾਈ ਮਿਤੀ 17 ਦਸੰਬਰ ਤੋਂ 23 ਦਸੰਬਰ ਤੱਕ ਮੁਕੰਮਲ ਤੌਰ 'ਤੇ ਬੰਦ ਰਹੇਗੀ। mohali ਮੁਰੰਮਤ ਲਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਬੰਦ ਰਹੇਗੀ ਲਖਨੌਰ-ਲਾਂਡਰਾਂ ਸੜਕ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਮਾਡਾ ਵੱਲੋਂ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਮੁਕੰਮਲ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ, ਇਸ ਲਈ ਸੈਕਟਰ 75-76 (ਪਿੰਡ ਲਖਨੌਰ) ਅਤੇ ਚੰਡੀਗੜ੍ਹ/ਮੋਹਾਲੀ ਤੋਂ ਆਉਣ ਵਾਲੀ ਟਰੈਫਿਕ ਰਾਧਾ ਸਵਾਮੀ ਸਤਸੰਗ ਘਰ ਨੇੜਲੀਆਂ ਲਾਈਟਾਂ ਤੋਂ ਲਾਂਡਰਾ ਚੌਕ ਨੂੰ ਜਾਣ ਲਈ ਸੈਕਟਰ 78-79 ਵਾਲੀ ਚਹੁੰਮਾਰਗੀ ਸੜਕ ਦੀ ਵਰਤੋਂ ਕਰੇਗੀ। ਹੋਰ ਪੜ੍ਹੋ:ਲੰਡਨ ‘ਚ ਭਾਰਤੀ ਗਰਭਵਤੀ ਔਰਤ ਨਾਲ ਵਾਪਰੀ ਇਹ ਘਟਨਾ ,ਆਪਣੇ ਨਵਜੰਮ੍ਹੇ ਬੱਚੇ ਨੂੰ ਨਹੀਂ ਦੇਖ ਸਕੀ ਮਹਿਲਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਂਡਰਾ ਸਾਈਡ ਤੋਂ ਚੰਡੀਗੜ੍ਹ/ਮੋਹਾਲੀ ਨੂੰ ਆਉਣ ਵਾਲੀ ਟਰੈਫਿਕ ਵੀ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਰਾਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬੰਦ ਕਰਨ ਅਤੇ ਡਾਇਵਰਜਨ ਸਬੰਧੀ  ਸਾਰੀਆਂ ਢੁਕਵੀਆਂ ਥਾਵਾਂ 'ਤੇ ਸਾਈਨ  ਬੋਰਡ ਲਾਏ ਜਾਣਗੇ ਤਾਂ ਜੋ ਡਾਇਵਰਜਨ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ। mohali ਮੁਰੰਮਤ ਲਈ 17 ਦਸੰਬਰ ਤੋਂ 23 ਦਸੰਬਰ 2018 ਤੱਕ ਬੰਦ ਰਹੇਗੀ ਲਖਨੌਰ-ਲਾਂਡਰਾਂ ਸੜਕ ਡਾਇਵਰਜਨ ਵਾਲੀਆਂ ਸੜਕਾਂ 'ਤੇ ਟਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਤਾਂ ਜੋ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਸਬੰਧੀ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। -PTC News-
punjabi-news latest-punjabi-news mohali-news news-in-punjabi latest-mohali-news
Advertisment

Stay updated with the latest news headlines.

Follow us:
Advertisment