Fri, Apr 19, 2024
Whatsapp

ਚੰਡੀਗੜ੍ਹ ਦੇ ਅਵਨੀਤ ਨੇ ਜਿੱਤਿਆ ਮਿਸਟਰ ਪੰਜਾਬ 2018 ਦਾ ਖ਼ਿਤਾਬ

Written by  Jashan A -- November 18th 2018 08:54 AM -- Updated: November 18th 2018 09:39 AM
ਚੰਡੀਗੜ੍ਹ ਦੇ ਅਵਨੀਤ ਨੇ ਜਿੱਤਿਆ ਮਿਸਟਰ ਪੰਜਾਬ 2018 ਦਾ ਖ਼ਿਤਾਬ

ਚੰਡੀਗੜ੍ਹ ਦੇ ਅਵਨੀਤ ਨੇ ਜਿੱਤਿਆ ਮਿਸਟਰ ਪੰਜਾਬ 2018 ਦਾ ਖ਼ਿਤਾਬ

ਚੰਡੀਗੜ੍ਹ ਦੇ ਅਵਨੀਤ ਨੇ ਜਿੱਤਿਆ ਮਿਸਟਰ ਪੰਜਾਬ 2018 ਦਾ ਖ਼ਿਤਾਬ,ਮੁਹਾਲੀ: ਪੀਟੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਦੁਨੀਆਂ ਦਾ ਸਭ ਤੋਂ ਵੱਡਾ ਪੰਜਾਬੀ ਟੈਲੇੰਟ ਸ਼ੋਅ ਮਿਸਟਰ ਪੰਜਾਬ 2018 ਬੀਤੀ ਰਾਤ ਮੋਹਾਲੀ ਦੇ ਦੁਸਹਿਰਾ ਗਰਾਉਂਡ 'ਚ ਸਮਾਪਤ ਹੋ ਗਿਆ। ਬੀਤੀ ਰਾਤ ਹੋਏ ਗ੍ਰੈੰਡ ਫਿਨਾਲੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਚੁਣੇ ਗਏ ਗੱਬਰੂਆਂ 'ਚੋ 10 ਫਾਈਨਲਲਿਸਟ ਗੱਬਰੂਆਂ ਦਾਠਾਠਾਂ ਮਾਰਦਾ ਜੋਸ਼ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲਿਆ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਸਨ।ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ। chandigarh ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ । ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ ‘ਤੇ ਖਰੇ ਉਤਰਕੇ 10 ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਸਨ। ਜਿੰਨ੍ਹਾਂ ਨੇ ਬੀਤੀ ਰਾਤ ਆਪਣੀਆਂ ਪਰਫਾਰਮੈਂਸ ਨਾਲ ਲੋਕਾਂ ਦਾ ਦਿਲ ਜਿੱਤਿਆ ।ਇਸ ਮੌਕੇ ਇਹਨਾਂ ਗੱਭਰੂਆਂ ਦੇ ਨਾਲ ਨਾਲ ਵੀ ਪੰਜਾਬ ਦੇ ਵੱਡੇ ਨਾਮੀ ਸਿੰਗਰ ਅਤੇ ਕਲਾਕਾਰ ਵੀ ਆਏ। avneetਜਿੰਨਾਂ ਨੇ ਆਪਣੀ ਗਾਇਕੀ ਨਾਲ ਇਸ ਸ਼ੋਅ ਨੂੰ ਹੋਰ ਚਾਰ ਚੰਨ ਲਾ ਦਿੱਤੇ। ਇਥੇ ਹੀ ਮਿਸਟਰ ਪੰਜਾਬ 2018 ਦੀ ਚੋਣ ਕਰਨ ਲਈ ਵਿੰਦੂ ਦਾਰਾ ਸਿੰਘ, ਇੰਦਰਜੀਤ ਨਿੱਕੂ, ਸਰਗੁਣ ਮਹਿਤਾ ਅਤੇ ਕਰਤਾਰ ਚੀਮਾ ਅਤੇ ਪੀਟੀਸੀ ਨੈੱਟਵਰਕ ਦੇ ਪ੍ਰੈਸੀਡੈਂਟ ਮਿਸਟਰ ਰਾਬਿੰਦਰ ਨਰਾਇਣ ਜੀ ਜਿਹੀਆਂ ਉੱਘੀਆਂ ਸਖਸ਼ੀਅਤਾਂ ਮੌਜੂਦ ਸਨ। ਇਸ ਗ੍ਰੈੰਡ ਫਿਨਾਲੇ ਵਿੱਚ ਮਿਸਟਰ ਪੰਜਾਬ 2018 ਦੀ ਚੋਣ ਲਈ ਵੱਖ ਵੱਖ ਰਾਊਂਡ ਕਰਵਾਏ ਗਏ, ਜਿਨ੍ਹਾਂ ਵਿੱਚ ਸਾਰੁ ਗੱਭਰੂਆਂ ਨੇ ਆਪਣਾ ਬੇਹਤਰੀਨ ਪ੍ਰਦਰਸ਼ਨ ਕੀਤਾ। mohali10 ਗੱਭਰੂਆਂ 'ਚੋ ਚੰਡੀਗੜ੍ਹ ਦੇ ਅਵਨੀਤ ਸਿੰਘ ਆਪਣੀ ਪਰਫਾਰਮੈਂਸ ਕਾਰਨ ਲੋਕਾਂ ਅਤੇ ਜੱਜ ਸਹਿਬਾਨਾਂ ਨੂੰ ਕੀਲ ਲਿਆ ਅਤੇ ਮਿਸਟਰ ਪੰਜਾਬ 2018 ਦੇ ਗ੍ਰੈੰਡ ਫਿਨਾਲੇ ਦਾ ਜੇਤੂ ਬਣ ਗਿਆ।ਇਸ ਮਹਾਂਕੁੰਭ ਦੇ ਜੇਤੂ ਨੂੰ ਪਹਿਲਾਂ ਇਨਾਮ 1 ਲੱਖ ਰੁਪਏ ਦਿੱਤਾ ਗਿਆ ਅਤੇ haier ਕੰਪਨੀ ਵੱਲੋਂ ਇੱਕ ਵਾਸ਼ਿੰਗ ਮਸ਼ੀਨ ਵੀ ਦਿੱਤੀ ਗਈ। ਦੂਸਰੇ ਤੇ ਤੀਸਰੇ ਸਥਾਨ 'ਤੇ ਰਹਿਣ ਵਾਲ਼ੇ ਬਬਲਬੀਰ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਨੂੰ 50000 ਅਤੇ 35000 ਦੀਆਂ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ। —PTC News


Top News view more...

Latest News view more...