ਮੁਹਾਲੀ: ਪੰਜਾਬੀ ਗਾਇਕ ਰੰਮੀ-ਪ੍ਰਿੰਸ ਰੰਧਾਵਾ ਭੇਜੇ ਗਏ ਜੇਲ੍ਹ, ਜਾਣੋ ਪੂਰਾ ਮਾਮਲਾ

Punjabi Singer Randhawa Brothers In Jail

ਮੁਹਾਲੀ: ਪੰਜਾਬੀ ਗਾਇਕ ਰੰਮੀ-ਪ੍ਰਿੰਸ ਰੰਧਾਵਾ ਭੇਜੇ ਗਏ ਜੇਲ੍ਹ, ਜਾਣੋ ਪੂਰਾ ਮਾਮਲਾ,ਮੁਹਾਲੀ: ਬੀਤੀ ਰਾਤ ਹਾਊਸਿੰਗ ਸੁਸਾਇਟੀ ਦੇ ਮੈਂਬਰਾਂ ਨੇ ਗਾਲੀ-ਗਲੋਚ ਤੇ ਹੱਥੋਂਪਾਈ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਰੰਮੀ ਰੰਧਾਵਾ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।

Punjabi Singer Randhawa Brothers In Jail ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਰੰਮੀ ਰੰਧਾਵਾ ਨੂੰ ਹਿਰਾਸਤ ‘ਚ ਲਿਆ ਤੇ ਹੁਣ ਰੰਮੀ ਰੰਧਾਵਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਐੱਸ.ਡੀ.ਐੱਮ. ਨੇ ਰੰਮੀ-ਪ੍ਰਿੰਸ ਤੇ ਸਾਥੀ ਮਨਪ੍ਰੀਤ ਨੂੰ ਇੱਕ ਦਿਨ ਲਈ ਜੇਲ੍ਹ ਭੇਜ ਦਿੱਤਾ ਹੈ।

ਹੋਰ ਪੜ੍ਹੋ: ਹਿਮਾਚਲ ਦੇ ਸ਼ਿਮਲਾ ‘ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ

Punjabi Singer Randhawa Brothers In Jail ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਰੰਮੀ ਰੰਧਾਵਾ ਦਾ ਪੰਜਾਬੀ ਗਾਇਕ ਐਲੀ ਮਾਂਗਟ ਨਾਲ ਵੀ ਵਿਵਾਦ ਹੋਇਆ ਸੀ, ਜਿਸਨੂੰ ਲੈ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਛਿੜੀ ਸੀ ਤੇ ਇੱਕ ਵਾਰ ਫਿਰ ਤੋਂ ਇਹ ਗਾਇਕ ਵਿਵਾਦਾਂ ‘ਚ ਘਿਰ ਗਏ ਹਨ।

-PTC News