ਮੋਹਾਲੀ: STF ਟੀਮ ਨੇ ਹੈਰੋਇਨ ਸਣੇ 3 ਵਿਦਿਆਰਥੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ

ਮੋਹਾਲੀ: STF ਟੀਮ ਨੇ ਹੈਰੋਇਨ ਸਣੇ 3 ਵਿਦਿਆਰਥੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ,ਮੋਹਾਲੀ: ਪੰਜਾਬ ‘ਚ ਆਏ ਦਿਨ ਨਸ਼ੇ ਦੀ ਤਸਕਰੀ ਵਧਦੀ ਜਾ ਰਹੀ ਹੈ। ਜਿਸ ਕਾਰਨ ਪੁਲਿਸ ਵੱਲੋਂ ਇਹਨਾਂ ਨਸ਼ਾ ਤਸਕਰਾਂ ਨੂੰ ਦਬੋਚਿਆ ਜਾ ਰਿਹਾ ਹੈ। ਇਸ ਦੇ ਤਹਿਤ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦਾ ਮੋਹਾਲੀ ਯੂਨਿਟ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ।

ਦਰਅਸਲ, ਪੁਲਿਸ ਮੋਹਾਲੀ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਦੇ 2 ਅਤੇ ਹਿਮਾਚਲ ਦੀ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ 52 ਹੈਰੋਇਨ ਸਣੇ ਕਾਬੂ ਕੀਤਾ ਹੈ।ਪੁੱਛਗਿੱਛ ‘ਚ ਪਤਾ ਲਗਾ ਕਿ ਦੋਸ਼ੀ ਧਰੁਵ ਮੋਹਾਲੀ ਦੀ ਯੂਨੀਵਰਸਿਟੀ ਘੜੁਆ ‘ਚ ਲਾਅ ਕਰ ਰਿਹਾ ਹੈ, ਰਿਸ਼ਭ ਹਿਮਾਚਲ ਦੇ ਮੰਡੀ ਸਥਿਤ ਇਕ ਯੂਨੀਵਰਸਿਟੀ ਤੋਂ ਸਿਵਲ ਇੰਜੀਨਿਅਰ ਕਰ ਰਿਹਾ ਹੈ।

ਹੋਰ ਪੜ੍ਹੋ:ਪੁਲਵਾਮਾ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਕੀਤੇ ਢੇਰ

ਜਦ ਕਿ ਤੀਜਾ ਦੋਸ਼ੀ ਅਮਨ ਮੋਹਾਲੀ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਹੋਟਲ ਮੈਨਜਮੈਂਟ ਕਰ ਰਿਹਾ ਹੈ।ਐੱਸ. ਟੀ. ਐੱਫ. ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਆਈ. ਜੀ. ਰੋਪੜ ਰੇਂਜ ਹਰਪ੍ਰੀਤ ਸਿੰਘ ਦੇ ਹੁਕਮਾਂ ‘ਤੇ ਪੁਲਿਸ ਨੇ ਪੁਰਾਣਾ ਸੇਲਸ ਟੈਕਸ ਬੈਰਿਅਰ ਬਲੌਂਗੀ ਨੇੜਿਓ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕੀਤਾ ਹੈ।

ਪੁਲਿਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਤਿੰਨਾਂ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਕੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

-PTC News