Wed, Apr 17, 2024
Whatsapp

ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ)

Written by  Jashan A -- March 19th 2019 05:49 PM -- Updated: March 19th 2019 06:10 PM
ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ)

ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ)

ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ),ਮੋਹਾਲੀ: ਮੋਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ OLX ਅਤੇ Paytm ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਮੋਹਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਲੋਕਾਂ ਨਾਲ OLX ਅਤੇ Paytm ਰਾਹੀਂ ਠੱਗੀ ਵੱਜਣ ਦੇ ਦੋਸ਼ਾਂ ਬਾਬਤ ਵੱਖ-ਵੱਖ ਵਿਅਕਤੀਆਂ ਵੱਲੋਂ ਦਫਤਰ ਵਿਖੇ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। [caption id="attachment_271699" align="aligncenter" width="300"]arres ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ)[/caption] ਇਸ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਪੜਤਾਲ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ, ਡੀ.ਐੱਸ.ਪੀ ਸਾਈਬਰ ਕਰਾਈਮ ਮੋਹਾਲੀ ਦੀ ਅਗਵਾਈ ਹੇਠ ਸਾਈਬਰ ਕਰਾਈਮ ਸੈੱਲ ਨੂੰ ਸੌਂਪੀ ਗਈ ਸੀ। ਇਹਨਾਂ ਫੜ੍ਹੇ ਗਏ ਦੋਸ਼ੀਆਂ ਦੀ ਪਹਿਚਾਣ ਇਸਲਾਮ, ਤਾਲੀਮ ਅਤੇ ਰਿਆਜ ਅਹਿਮਦ ਖਾਨ ਵਜੋਂ ਹੋਈ ਹੈ। ਹੋਰ ਪੜ੍ਹੋ:ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲੇ 3 ਏਜੰਟਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਇਸ ਸਬੰਧੀ ਭੁੱਲਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਦੀ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ OLX 'ਤੇ ਮੋਬਾਈਲ ਫੋਨ, ਐਕਟਿਵਾ, ਕਰਨ, ਕੈਮਰੇ ਆਦਿ ਸਸਤੇ ਭਾਅ ਵੇਚਣ ਦਾ ਝਾਂਸਾ ਦਿੰਦੇ ਸਨ। [caption id="attachment_271700" align="aligncenter" width="300"]moh ਮੋਹਾਲੀ ਪੁਲਿਸ ਤੇ ਸਾਈਬਰ ਕਰਾਈਮ ਸੈੱਲ ਨੇ OLX ਅਤੇ Paytm ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ (ਤਸਵੀਰਾਂ))[/caption] ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਦੋਸ਼ੀਆਂ ਕੋਲੋਂ ਵੱਖ ਵੱਖ ਮਾਰਕਾ ਦੇ 8 ਮੋਬਾਈਲ ਫੋਨ ਬਰਾਮਦ ਹੋਏ ਹਨ। ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...