ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ ‘ਚ ਚੱਲੀਆਂ ਗੋਲੀਆਂ , ਸੱਚ ‘ਤੇ ਪਹਿਰਾ ਦੇਣਾ ਪਿਆ ਮਹਿੰਗਾ

Mohali Village kubda In Home Shot , One Person seriously Injured
ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ 'ਚਚੱਲੀਆਂ ਗੋਲੀਆਂ , ਸੱਚ 'ਤੇ ਪਹਿਰਾ ਦੇਣਾ ਪਿਆ ਮਹਿੰਗਾ 

ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ ‘ਚ ਚੱਲੀਆਂ ਗੋਲੀਆਂ , ਸੱਚ ‘ਤੇ ਪਹਿਰਾ ਦੇਣਾ ਪਿਆ ਮਹਿੰਗਾ:ਮੋਹਾਲੀ : ਮੋਹਾਲੀ ਦੇ ਪਿੰਡ ਕੁੰਭੜਾ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰ ਸਿੰਘ ਕਤਲ ਦੇ ਇੱਕ ਮਾਮਲੇ ‘ਚ ਮੁੱਖ ਗਵਾਹ ਹੈ।

Mohali Village kubda In Home Shot , One Person seriously Injured
ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ ‘ਚਚੱਲੀਆਂ ਗੋਲੀਆਂ , ਸੱਚ ‘ਤੇ ਪਹਿਰਾ ਦੇਣਾ ਪਿਆ ਮਹਿੰਗਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁੰਭੜਾ ਦੇ ਮੁਹੱਲਾ ਘੁਮਿਆਰਾਂ ‘ਚ ਅੱਜ 2 ਨੌਜਵਾਨ ਅਚਾਨਕ ਇਕ ਘਰ ‘ਚ ਦਾਖ਼ਲ ਹੋਏ ਅਤੇ ਘਰ ਦੇ ਮੁਖੀ ‘ਤੇ ਗੋਲੀਆਂ ਚਲਾ ਫਰਾਰ ਹੋ ਗਏ ਹਨ। ਇਸ ਨਾਲ ਬੀਰ ਸਿੰਘਖੂਨ ਨਾਲ ਲੱਥਪੱਥ ਗਲੀ ‘ਚ ਆਇਆ ਅਤੇ ਡਿੱਗ ਗਿਆ। ਇਸ ਵਾਰਦਾਤ ਤੋਂ ਬਾਅਦ ਮੁਹੱਲੇ ‘ਚ ਦਹਿਸ਼ਤ ਫੈਲ ਗਈ ਹੈ।

Mohali Village kubda In Home Shot , One Person seriously Injured
ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ ‘ਚਚੱਲੀਆਂ ਗੋਲੀਆਂ , ਸੱਚ ‘ਤੇ ਪਹਿਰਾ ਦੇਣਾ ਪਿਆ ਮਹਿੰਗਾ

ਦੱਸਿਆ ਜਾਂਦਾ ਹੈ ਕਿ ਬੀਰ ਸਿੰਘਵਾਸੀ ਪਿੰਡ ਕੁੰਭੜਾ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਹ ਕੁੰਭੜਾ ਲਾਈਟਾਂ ਨਜ਼ਦੀਕ ਸੜਕ ਕਿਨਾਰੇ ਭਾਂਡੇ ਅਤੇ ਮਿੱਟੀ ਦੀਆਂ ਹੋਰ ਮੂਰਤੀਆਂ ਗਮਲੇ ਆਦਿ ਵੇਚਦਾ ਹੈ। ਦਰਅਸਲ ‘ਚ ਕਰੀਬ ਤਿੰਨ ਸਾਲ ਪਹਿਲਾਂ ਕੁੰਭੜਾ ਲਾਈਟਾਂ ਦੇ ਨਜ਼ਦੀਕ ਉਸ ਦੀ ਭਾਂਡਿਆਂ ਦੀ ਦੁਕਾਨ ‘ਤੇ ਇੱਕ ਨੌਜਵਾਨ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਬੀਰ ਸਿੰਘ ਉਸ ਕਤਲ ਕੇਸ ‘ਚ ਚਸ਼ਮਦੀਦ ਗਵਾਹ ਸੀ।

Mohali Village kubda In Home Shot , One Person seriously Injured
ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਇੱਕ ਘਰ ‘ਚਚੱਲੀਆਂ ਗੋਲੀਆਂ , ਸੱਚ ‘ਤੇ ਪਹਿਰਾ ਦੇਣਾ ਪਿਆ ਮਹਿੰਗਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਜਾਣੋਂ ਪੂਰਾ ਮਾਮਲਾ

ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਸ ਦੀ ਸੁਣਵਾਈ ਤੋਂ ਪਹਿਲਾਂ ਕਾਤਲ ਨੌਜਵਾਨ ਬੀਰ ਸਿੰਘ ਨੂੰ ਵਾਰ-ਵਾਰ ਕੇਸ ‘ਚ ਗਵਾਹੀ ਦੇਣ ਤੋਂ ਰੋਕਦੇ ਰਹਿੰਦੇ ਸਨ ਅਤੇ ਕਈ ਵਾਰ ਪੈਸਿਆਂ ਦਾ ਲਾਲਚ ਵੀ ਦੇ ਚੁੱਕੇ ਸਨ ਪਰ ਬੀਰ ਸਿੰਘ ਆਪਣੀ ਸੱਚਾਈ ‘ਤੇ ਅੜਿਆ ਰਿਹਾ ਅਤੇ ਉਸ ਨੇ ਨੌਜਵਾਨਾਂ ਨੂੰ ਗਵਾਹੀ ਲਈ ਰੁਕਣ ਤੋਂ ਜਵਾਬ ਦਿੱਤਾ ਸੀ।
-PTCNews