ਨੌਜਵਾਨ ਵੱਲੋਂ ਔਰਤ ਨੂੰ ਕੀਤੀ ਫਲਾਈਂਗ ਕਿੱਸ ਪਈ ਮਹਿੰਗੀ ,ਵਾਪਰਿਆ ਇਹ ਭਾਣਾ

Mohali Woman flying kiss Case Court Young Vinod Kumar Against Prison
ਨੌਜਵਾਨ ਵੱਲੋਂ ਔਰਤ ਨੂੰ ਕੀਤੀ ਫਲਾਈਂਗ ਕਿੱਸ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਨੌਜਵਾਨ ਵੱਲੋਂ ਔਰਤ ਨੂੰ ਕੀਤੀ ਫਲਾਈਂਗ ਕਿੱਸ ਪਈ ਮਹਿੰਗੀ ,ਵਾਪਰਿਆ ਇਹ ਭਾਣਾ:ਮੋਹਾਲੀ : ਇੱਕ ਨੌਜਵਾਨ ਵੱਲੋਂ ਔਰਤ ਨੂੰ ਫਲਾਈਂਗ ਕਿੱਸ ਅਤੇ ਅਸ਼ਲੀਲ ਕੁਮੈਂਟ ਕਰਨੇ ਉਸ ਸਮੇਂ ਮਹਿੰਗੇ ਪੈ ਗਏ , ਜਦੋਂ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਸਜ਼ਾ ਸੁਣਾ ਦਿੱਤੀ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।

Mohali Woman flying kiss Case Court Young Vinod Kumar Against Prison
ਨੌਜਵਾਨ ਵੱਲੋਂ ਔਰਤ ਨੂੰ ਕੀਤੀ ਫਲਾਈਂਗ ਕਿੱਸ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਫੇਜ਼-11 ਦੇ ਰਹਿਣ ਵਾਲੇ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਵਿਨੋਦ ਕੁਮਾਰ ਉਨ੍ਹਾਂ ਦੇ ਘਰ ਦੇ ਉੱਪਰ ਵਾਲੇ ਫਲੈਟ ‘ਚ ਰਹਿੰਦਾ ਸੀ ਅਤੇ ਉਸ ਦੀ ਪਤਨੀ ਨੂੰ ਵਾਰ-ਵਾਰ ਕੁਮੈਂਟ ਕਰਦਾ ਸੀ। ਇੱਕ ਦਿਨ ਉਸ ਨੇ ਪਤਨੀ ਦੀ ਬਾਂਹ ਫੜ੍ਹ ਕੇ ਉਸ ਨੂੰ ਫਲਾਈਂਗ ਕਿੱਸ ਕੀਤੀ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਤੋਂ ਬਾਅਦ ਵਿਨੋਦ ਕੁਮਾਰ ਖਿਲਾਫ ਛੇੜਛਾੜ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਸੀ।

Mohali Woman flying kiss Case Court Young Vinod Kumar Against Prison
ਨੌਜਵਾਨ ਵੱਲੋਂ ਔਰਤ ਨੂੰ ਕੀਤੀ ਫਲਾਈਂਗ ਕਿੱਸ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇੱਕ ਦਿਨ ਹੀ ਆਜ਼ਾਦ ਹੋਏ ਸੀ ਭਾਰਤ ਅਤੇ ਪਾਕਿਸਤਾਨ , ਫ਼ਿਰ 14 ਅਗਸਤ ਨੂੰ ਕਿਉਂ ਸੁਤੰਤਰਤਾ ਦਿਵਸ ਮਨਾਉਂਦਾ ਹੈ ਪਾਕਿ , ਜਾਣੋਂ ਪੂਰਾ ਮਾਮਲਾ

ਇਸ ਤੋਂ ਬਾਅਦ ਪੁਲਿਸ ਨੇ ਇਸੇ ਮਾਮਲੇ ‘ਚ ਉਕਤ ਜੋੜੇ ‘ਤੇ ਵੀ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ ,ਕਿਉਂਕਿ ਵਿਨੋਦ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਪਤੀ-ਪਤਨੀ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ ਪਰ ਅਦਾਲਤ ਨੇ ਪਤੀ-ਪਤਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।
-PTCNews