ਪਹਿਲਾਂ ਸੰਸਦ ਵਿੱਚ ਤੇ ਅੱਜ ਆਜ਼ਾਦੀ ਦਿਹਾੜੇ ਮੌਕੇ ਸਟੇਜ 'ਤੇ ਹੀ ਸੁੱਤੇ ਰਹੇ ਮੁਹੰਮਦ ਸਦੀਕ

By Shanker Badra - August 15, 2020 5:08 pm

ਪਹਿਲਾਂ ਸੰਸਦ ਵਿੱਚ ਤੇ ਅੱਜ ਆਜ਼ਾਦੀ ਦਿਹਾੜੇਮੌਕੇ ਸਟੇਜ 'ਤੇ ਹੀ ਸੁੱਤੇ ਰਹੇ ਮੁਹੰਮਦ ਸਦੀਕ:ਫਰੀਦਕੋਟ : ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਂਸਦ ਮੁਹੰਮਦ ਸਦੀਕ ਦੀ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਮੁਹੰਮਦ ਸਦੀਕ ਇੱਕ ਵਾਰ ਫ਼ਿਰ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।  ਇਸ ਵੀਡੀਓ 'ਚ ਮੁਹੰਮਦ ਸਦੀਕ ਸੁੱਤੇ ਹੋਏ ਦਿਖਾਈ ਦੇ ਰਹੇ ਹਨ।

ਪਹਿਲਾਂ ਸੰਸਦ ਵਿੱਚ ਤੇ ਅੱਜ ਆਜ਼ਾਦੀ ਦਿਹਾੜੇਮੌਕੇ ਸਟੇਜ 'ਤੇ ਹੀ ਸੁੱਤੇ ਰਹੇ ਮੁਹੰਮਦ ਸਦੀਕ

ਦਰਅਸਲ 'ਚਅੱਜ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਫਰੀਦਕੋਟ ਵਿਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ,ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇਸਾਂਸਦ ਮੁਹੰਮਦ ਸਦੀਕ ਫ਼ਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪਹੁੰਚੇ ਸਨ।

ਪਹਿਲਾਂ ਸੰਸਦ ਵਿੱਚ ਤੇ ਅੱਜ ਆਜ਼ਾਦੀ ਦਿਹਾੜੇਮੌਕੇ ਸਟੇਜ 'ਤੇ ਹੀ ਸੁੱਤੇ ਰਹੇ ਮੁਹੰਮਦ ਸਦੀਕ

ਜਦੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਸਟੇਜ 'ਤੇ ਭਾਸ਼ਣ ਦੇ ਰਹੇ ਸਨ ਤਾਂ ਮਗਰ ਸਟੇਜ 'ਤੇ ਹੀਮੁਹੰਮਦ ਸਦੀਕ ਨੀਂਦ ਦੇ ਹੁਲਾਰੇ ਲੈਂਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਸਦੀਕ ਦਾ ਮਜ਼ਾਕ ਉਡਾ ਰਹੇ ਲੋਕਾਂ ਨੇ ਕਿਹਾ ਕਿ ਮੁਹੰਮਦ ਸਦੀਕ ਜਿੱਥੇ ਵੀ ਜਾਂਦੇ ਹਨ, ਉਥੇ ਜਾ ਕੇ ਸੌਂ ਜਾਂਦੇ ਹਨ।

ਪਹਿਲਾਂ ਸੰਸਦ ਵਿੱਚ ਤੇ ਅੱਜ ਆਜ਼ਾਦੀ ਦਿਹਾੜੇਮੌਕੇ ਸਟੇਜ 'ਤੇ ਹੀ ਸੁੱਤੇ ਰਹੇ ਮੁਹੰਮਦ ਸਦੀਕ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੁਹੰਮਦ ਸਦੀਕ ਪਾਰਲੀਮੈਂਟ ਦੇ ਪਹਿਲੇ ਸੈਸ਼ਨ 'ਚ ਸੌ ਗਏ ਸਨ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਦੇ ਇਲਾਵਾ ਇਕ ਜਨਤਕ ਮੇਲੇ 'ਚ ਵੀ ਸਦੀਕ ਸਾਹਿਬ ਸੁੱਤੇ ਹੋਏ ਦਿਖਾਈ ਦੇ ਰਹੇ ਸਨ ਤਾਂ ਉਸ ਸਮੇ ਵੀ ਲੋਕਾਂ ਨੇਸਦੀਕ ਦਾ ਖ਼ੂਬ ਮਜ਼ਾਕ ਉਡਾਇਆ ਸੀ।
-PTCNews

adv-img
adv-img