ਹੋਰ ਖਬਰਾਂ

ਮੰਤਰੀ ਦੇ ਮੁੰਡੇ ਨੂੰ ਚੜ੍ਹਿਆ ਸ਼ਰਾਬ ਅਤੇ ਆਸ਼ਿਕੀ ਦਾ ਭੂਤ, ਹੋਇਆ ਮਾਮਲਾ ਦਰਜ!

By Joshi -- August 05, 2017 4:08 pm -- Updated:Feb 15, 2021

Molestation case registered against Haryana BJP President son

ਚੰਡੀਗੜ੍ਹ: ਲੜਕੀ ਨਾਲ ਛੇੜਛਾੜ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਜੁਰਮ ਵਿੱਚ ਪੁਲਿਸ ਨੇ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਨੂੰ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਜਰਿਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

ਸੈਕਟਰ ੨੬ ਦੇ ਪੁਲਿਸ ਥਾਣੇ ਵਿਚ ਕੇਸ ਦਰਜ ਹੋ ਕੇ ਕਰਵਾਈ ਸ਼ੁਰੂ ਹੋ ਚੁੱਕੀ ਹੈ।ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਐਸ.ਡੀ.ਐਮ. ਦੇ ਸਾਹਮਣੇ ਅਦਾਲਤ 'ਚ ਅੱਜ ਪੇਸ਼ ਕੀਤਾ ਜਾਵੇਗਾ। ਮਾਮਲਾ ਧਾਰਾ ੩੫੪ ਡੀ ਅਤੇ ਮੋਟਰ ਵਹੀਕਲ ਐਕਟ ੧੮੫ ਤਹਿਤ ਦਰਜ ਕੀਤਾ ਗਿਆ ਹੈ।
Molestation case registered against Haryana BJP President sonਇਹ ਦੋਵੇਂ ਧਾਰਾਵਾਂ ਜਮਾਨਤਸ਼ੁਦਾ ਹਨ ਅਤੇ ਪਰ ਜੇਕਰ ਲੜਕਿਆਂ ਦੁਆਰਾ ਇਹ ਜੁਰਮ ਦੁਹਰਾਇਆ ਜਾਂਦਾ ਹੈ ਤਾਂ ਇਹ ਗੈਰ-ਜਮਾਨਤੀ 'ਚ ਤਬਦੀਲ ਹੋ ਜਾਣਗੀਆਂ।
Molestation case registered against Haryana BJP President sonਹਾਲੇ ਪੁਲਿਸ ਧਾਰਾ ੧੬੪ ਤਹਿਤ ਲੜਕੀ ਦੇ ਬਿਆਨ ਦਰਜ ਕਰੇਗੀ ਅਤੇ ਜੇਕਰ ਜਰੂਰਤ ਮਹਿਸੂਸ ਹੋਈ ਤਾਂ ਹੋਰ ਧਾਰਾਵਾਂ ਵੀ ਨਾਲ ਜੋੜ੍ਹ ਦਿੱਤੀਆਂ ਜਾਣਗੀਆਂ। ਪੁਲਿਸ ਨੇ ਛੇੜਛਾੜ ਦੌਰਾਨ ਵਰਤੀ ਗਈ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।
Molestation case registered against Haryana BJP President sonਲੜਕੀ ਦੀ ਪਛਾਣ, ਪੁਲਿਸ ਨੇ ਇੱਕ ਗੁਪਤ ਰੱਖੀ ਹੈ ਪਰ ਸਰੋਤਾਂ ਦੇ ਅਨੁਸਾਰ, ਲੜਕੀ ਕਿਸੇ ਸੀਨੀਅਰ ਆਈ.ਏ.ਐਸ.ਅਧਿਕਾਰੀ ਦੀ ਧੀ ਹੈ।

—PTC News