Fri, Apr 19, 2024
Whatsapp

ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!

Written by  Joshi -- October 17th 2017 04:18 PM
ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!

ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!

Money saving schemes: ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ! ਬਚਤ ਇੱਕ ਅਜਿਹਾ ਰਾਹ ਹੈ ਜਿਸ 'ਤੇ ਵਧੀਆ ਭਵਿੱਖ ਦੇ ਮੱਦੇਨਜ਼ਰ ਹਰ ਕੋਈ ਚੱਲਣਾ ਚਾਹੁੰਦਾ ਹੈ। ਹੁਣ, ਨਿਵੇਸ਼ਕਾਂ ਦੇ ਲਈ ਰਾਹਤ ਭਰੀ ਖਬਰ ਹੈ ਕਿ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ ਫਿਲਹਾਲ ਨਹੀਂ ਘੱਟ ਰਹੀਆਂ। ਪਰ ਮਾਹਿਰਾਂ ਅਨੁਸਾਰ ਨਿਵੇਸ਼ਕਾਂ ਨੂੰ ਆਪਣਾ ਪੈਸਾ ਕਿਤੇ ਲਗਾਉਣ ਤੋਂ ਪਹਿਲਾਂ ਸੋਚ ਵਿਚਾਰ ਕਰਨੀ ਚਾਹੀਦੀ ਹੈ। ਸਕੀਮਾਂ ਸੰਬੰਧੀ ਹਰ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ।ਕੁਝ ਚੀਜ਼ਾਂ ਹਨ ਕਿਵੇਂ ਕਿ ਕਿਸ ਸਕੀਮ 'ਚ ਕਿੰਨ੍ਹਾ ਪੈਸਾ ਲਗਾਉਣਾ ਹੈ, ਕਿਹੜੀ ਸਕੀਮ ਜ਼ਿਆਦਾ ਬਿਹਤਰ ਹੈ ਅਤੇ ਕਿਸਦੀ ਕਿੰਨ੍ਹੀ ਵਿਆਜ ਦਰ ਹੈ। ਅਜਿਹੀਆਂ ਕੁਝ ਗੱਲਾਂ ਨਾਲ ਘੱਟ ਪੈਸਿਆਂ ਨਾਲ ਵੀ ਵਧੀਆ ਮੁਨਾਫਾ ਖੱਟਿਆ ਜਾ ਸਕਦਾ ਹੈ। ਅਜਿਹੀਆਂ ਹੀ ਕੁਝ ਯੋਜਨਾਵਾਂ ਸੰਬੰਧੀ ਅਸੀਂ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ: Money saving schemes : ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!ਐੱਸ. ਸੀ. ਐੱਸ. ਐੱਸ. (ਸੀਨੀਅਰ ਸਿਟੀਜ਼ਨ ਬਚਤ ਸਕੀਮ)— ਇਹ ਸਕੀਮ ਬਹੁਤ ਬਿਹਤਰੀਨ ਰਿਟਾਇਰਮੈਂਟ ਸਕੀਮ ਹੈ।  5 ਸਾਲ ਦੀ ਮਿਆਦ ਵਾਲੀ ਇਹ ਸਕੀਮ 3 ਸਾਲ ਲਈ ਅੱਗੇ ਵਧਾਈ ਜਾ ਸਕਦੀ ਹੈ।ਜਿਹਨਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ, ਅਤੇ ਇਸ 'ਤੇ ਵਿਆਜ 8.3% ਹੈ। Money saving schemes : ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!ਪੀ. ਪੀ. ਐੱਫ. (ਪਬਲਿਕ ਪ੍ਰਾਵੀਡੈਂਟ ਫੰਡ) : ਜ਼ਿਆਦਾਤਰ ਲੋਕ ਨਿਵੇਸ਼ ਨੂੰ ਇੱਕ ਰਿਸਕ ਮੰਨ ਕੇ ਚੱਲਦੇ ਹਨ ਜਿਸ ਕਾਰਨ ਉਹ ਇਸ ਖੇਤਰ 'ਚ ਜ਼ਿਆਦਾ ਖਤਰਾ ਮੁੱਲ ਨਹੀਂ ਲੈਂਦੇ। ਉਹਨਾਂ ਲੋਕਾਂ ਲਈ ਪੀ. ਪੀ. ਐੱਫ. ਬਹੁਤ ਵਧੀਆ ਸਕੀਮ ਹੈ ਕਿਉਂਕਿ ਇਸ ਤੇ ਐਫ.ਡੀ ਨਾਲੋਂ ਕਿਤੇ ਜ਼ਿਆਦਾ ਵਿਆਜ ਮਿਲਦਾ ਹੈ। ਇਸਦਾ ਸਮਾਂ 15 ਸਾਲ ਅਤੇ ਵਿਆਜ 7.8 ਫੀਸਦੀ ਹੈ। ਇਸ 'ਚ 1.5 ਲੱਖ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। Money saving schemes : ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!ਸੁਕੰਨਿਆ ਸਮਰਿਧੀ ਯੋਜਨਾ : ਇਸ ਯੋਜਨਾ 'ਚ 10 ਸਾਲ ਤੋਂ ਘੱਟ ਉਮਰ ਦੀ ਬੇਟੀ ਦੇ ਬਿਹਤਰ ਭਵਿੱਖ ਲਈ ਨਿਵੇਸ਼ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਯੋਜਨਾ ਹੈ ਜਿਸ 'ਚ ਪੀ. ਪੀ. ਐੱਫ. ਤੋਂ ਜ਼ਿਆਦਾ ਵਿਆਜ ਮਿਲਦਾ ਹੈ ਕਿਉਂਕਿ ਇਸ 'ਤੇ 8.3 % ਵਿਆਜ ਮਿਲਦਾ ਹੈ। ਇਸ ਯੋਜਨਾ ਤਹਿਤ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਸਮਾਂ 14 ਸਾਲ ਹੈ। —PTC News


Top News view more...

Latest News view more...