ਦੇਸ਼

ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ Monkeypox, ਕੇਰਲ 'ਚ ਮਿਲਿਆ ਇਕ ਹੋਰ ਮਰੀਜ਼

By Riya Bawa -- August 02, 2022 1:27 pm -- Updated:August 02, 2022 1:30 pm

ਕੇਰਲ: ਦੇਸ਼ ਵਿਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਕੇਰਲ 'ਚ ਇਕ ਹੋਰ ਮੰਕੀਪਾਕਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਲਪੁਰਮ 'ਚ ਇਕ 30 ਸਾਲਾ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਉਹ 27 ਜੁਲਾਈ ਨੂੰ ਯੂ.ਏ.ਈ. ਤੋਂ ਕੋਝੀਕੋਡ ਏਅਰਪੋਰਟ ਪਹੁੰਚੇ ਸਨ। ਸੂਬੇ 'ਚ ਮੰਕੀਪਾਕਸ ਦਾ ਇਹ ਪੰਜਵਾਂ ਮਾਮਲਾ ਹੈ। ਦੱਸ ਦੇਈਏ ਕਿ ਬੀਤੇ ਦਿਨੀ Monkeypox ਨਾਲ ਹੀ ਪਹਿਲੀ ਮੌਤ ਕੇਰਲ ਵਿਚ ਦਰਜ ਕੀਤੀ ਗਈ ਸੀ।

ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ Monkeypox, ਕੇਰਲ 'ਚ ਮਿਲਿਆ ਇਕ ਹੋਰ ਮਰੀਜ਼

ਕੇਰਲ 'ਚ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮਲਪੁਰਮ ਵਿੱਚ 30 ਸਾਲਾ ਇੱਕ ਹੋਰ ਵਿਅਕਤੀ ਵਿਚ ਮੰਕੀਪਾਕਸ ਪਾਇਆ ਗਿਆ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

monkeypox5 (1)

ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸੰਕਰਮਿਤ ਵਿਅਕਤੀ 27 ਜੁਲਾਈ ਨੂੰ ਕਾਲੀਕਟ ਹਵਾਈ ਅੱਡੇ 'ਤੇ ਪਹੁੰਚਿਆ ਸੀ ਅਤੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਸਿਹਤ ਫਿਲਹਾਲ ਸਥਿਰ ਹੈ। ਉਸਦੇ ਮਾਤਾ-ਪਿਤਾ ਸਮੇਤ ਉਸਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲਿਆਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੰਕੀਪਾਕਸ ਦਾ ਇਹ ਪੰਜਵਾਂ ਕੇਸ ਹੈ।

ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ Monkeypox, ਕੇਰਲ 'ਚ ਮਿਲਿਆ ਇਕ ਹੋਰ ਮਰੀਜ਼

ਇਹ ਵੀ ਪੜ੍ਹੋ:ਵਾਈਸ ਚਾਂਸਲਰ ਵਿਵਾਦ : IMA ਪੰਜਾਬ ਯੂਨਿਟ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਸਤੀਫ਼ੇ ਦੀ ਕੀਤੀ ਮੰਗ

ਦੂਜੇ ਪਾਸੇ ਰਾਜਸਥਾਨ ਵਿੱਚ Monkeypox ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਦੋਵਾਂ ਮਰੀਜ਼ਾਂ ਨੂੰ ਜੈਪੁਰ ਦੇ ਰਾਜਸਥਾਨ ਹੈਲਥ ਯੂਨੀਵਰਸਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਕੇਰਲ ਦੇ ਤ੍ਰਿਸ਼ੂਰ 'ਚ ਸ਼ਨੀਵਾਰ ਨੂੰ 22 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿੱਚ Monkeypox ਦੇ ਲੱਛਣ ਪਾਏ ਗਏ ਸਨ ਅਤੇ ਉਹ ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਕੇ ਭਾਰਤ ਪਰਤਿਆ ਸੀ।

-PTC News

  • Share