ਮੁੱਖ ਖਬਰਾਂ

ਪੰਜਾਬ ਵਿੱਚ ਮਾਨਸੂਨ ਦੀ ਦਸਤਕ , ਮੌਸਮ ਹੋਇਆ ਸੁਹਾਵਣਾ , ਕਈ ਥਾਵਾਂ 'ਤੇ ਪੈ ਰਿਹਾ ਮੀਂਹ

By Shanker Badra -- July 06, 2019 2:07 pm -- Updated:Feb 15, 2021

ਪੰਜਾਬ ਵਿੱਚ ਮਾਨਸੂਨ ਦੀ ਦਸਤਕ , ਮੌਸਮ ਹੋਇਆ ਸੁਹਾਵਣਾ , ਕਈ ਥਾਵਾਂ 'ਤੇ ਪੈ ਰਿਹਾ ਮੀਂਹ:ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿੱਚ ਪ੍ਰੀ-ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।ਜਿਸ ਤੋਂ ਬਾਅਦ ਪੰਜਾਬ 'ਚ ਮੌਸਮ ਸੁਹਾਵਣਾ ਹੋ ਗਿਆ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ਦੇ ਬਾਕੀ ਜ਼ਿਲਿਆਂ 'ਚ ਵੀ ਬੱਦਲ ਛਾ ਗਏ ਤੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ।

Monsoon in Punjab , many places heavy rain
ਪੰਜਾਬ ਵਿੱਚ ਮਾਨਸੂਨ ਦੀ ਦਸਤਕ , ਮੌਸਮ ਹੋਇਆ ਸੁਹਾਵਣਾ , ਕਈ ਥਾਵਾਂ 'ਤੇ ਪੈ ਰਿਹਾ ਮੀਂਹ

ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਅੱਜ ਸਵੇਰੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਇਸ ਨੂੰ ਮਾਨਸੂਨ ਦੀ ਦਸਤਕ ਆਖਿਆ ਜਾ ਰਿਹਾ ਹੈ।ਹਾਲਾਤ ਕੁਝ ਅਜਿਹੇ ਸਨ ਕਿ ਲੰਘੇ ਦਿਨ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਸਨ ਪਰ ਸਵੇਰੇ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੌਸਮ ਇਕਦਮ ਸੁਹਾਵਣਾ ਹੋ ਗਿਆ।

Monsoon in Punjab , many places heavy rain ਪੰਜਾਬ ਵਿੱਚ ਮਾਨਸੂਨ ਦੀ ਦਸਤਕ , ਮੌਸਮ ਹੋਇਆ ਸੁਹਾਵਣਾ , ਕਈ ਥਾਵਾਂ 'ਤੇ ਪੈ ਰਿਹਾ ਮੀਂਹ

ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ਵਿੱਚ 6 ਜੁਲਾਈ ਦੇ ਬਾਅਦ ਮਾਨਸੂਨ ਕਦੀ ਵੀ ਦਸਤਕ ਦੇ ਸਕਦਾ ਹੈ। ਹਿਮਾਚਲ ਵਿੱਚ 6 ਜੁਲਾਈ ਤੋਂ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਅਗਲੇ 24 ਘੰਟਿਆਂ ਵਿੱਚ ਹਰਿਆਣਾ 'ਚ ਵੀ ਮਾਨਸੂਨ ਪਹੁੰਚ ਜਾਏਗਾ।

Monsoon in Punjab , many places heavy rain
ਪੰਜਾਬ ਵਿੱਚ ਮਾਨਸੂਨ ਦੀ ਦਸਤਕ , ਮੌਸਮ ਹੋਇਆ ਸੁਹਾਵਣਾ , ਕਈ ਥਾਵਾਂ 'ਤੇ ਪੈ ਰਿਹਾ ਮੀਂਹ

ਇਸ ਮੀਂਹ ਤੋਂ ਕਿਸਾਨ ਵੀ ਖ਼ੁਸ਼ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਲਾਹੇਵੰਦ ਹੈ। ਉਂਝ ਭਾਵੇਂ ਸਰਕਾਰ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਰ ਝੋਨੇ ਹੇਠਲਾ ਰਕਬਾ ਕੁਝ ਹੱਦ ਤੱਕ ਘਟਿਆ ਹੈ ਪਰ ਪੰਜਾਬ ਦੇ ਹਾਲੇ ਵੀ ਬਹੁ–ਗਿਣਤੀ ਕਿਸਾਨ ਝੋਨੇ ਤੇ ਕਣਕ ਉੱਤੇ ਹੀ ਆਪਣੀ ਟੇਕ ਤੇ ਨਿਰਭਰਤਾ ਰੱਖ ਰਹੇ ਹਨ।
-PTCNews