Fri, Apr 19, 2024
Whatsapp

ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

Written by  Jagroop Kaur -- June 06th 2021 12:40 PM
ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

ਗਰਮੀ ਤੋਂ ਰਾਹਤ ਦਿੰਦਾ ਮੌਸਟ ਆ ਗਿਆ ਹੈ ਉੱਤਰੀ ਭਾਰਤ ’ਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਨਾਲ ਤਾਪਮਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦਿਨ ਵੇਲੇ ਤਾਪਮਾਨ ਕੁਝ ਜ਼ਿਆਦਾ ਹੋਣ ਕਾਰਨ ਲੋਕ ਬੇਹਾਲ ਹੋਏ ਰਹਿੰਦੇ ਹਨ। ਪੰਜਾਬ, ਹਰਿਆਣਾ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਝੱਖੜ ਝੁੱਲਣ ਦੇ ਨਾਲ-ਨਾਲ ਮੀਂਹ ਪੈ ਰਿਹਾ ਹੈ । monsoon is getting pace but punjab and north india will continue to heat upRead More : ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ…

ਉੱਧਰ ਮੌਨਸੂਨ ਕੇਰਲ ਤੇ ਤਾਮਿਲਨਾਡੂ ’ਚ ਆ ਚੁੱਕੀ ਹੈ ਤੇ ਉੱਥੇ ਭਾਰੀ ਵਰਖਾ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਂਦੀ 15 ਜੂਨ ਤੱਕ ਮੌਨਸੂਨ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ’ਚ ਵੀ ਆ ਜਾਵੇਗੀ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ ਨੂੰ ਹਾਲੇ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਤਪਸ਼ ਦਾ ਸਾਹਮਣਾ ਕਰਨਾ ਪਵੇਗਾ। ਉਂਝ ਆਉਂਦੇ ਐਤਵਾਰ ਤੇ ਸੋਮਵਾਰ ਭਾਵ 13 ਤੇ 14 ਜੂਨ ਨੂੰ ਕੁਝ ਛਿੱਟਾਂ ਪੈਣ ਨਾਲ ਮੌਸਮ ਕੁਝ ਸੁਹਾਵਣਾ ਹੋ ਸਕਦਾ ਹੈ।Sci-Simplified: What is Monsoon? Why Kerala Receives First Rain? When Does  IMD Declare Onset? | The Weather Channel - Articles from The Weather  Channel | weather.com
Read More : ਸੋਨੂ ਸੂਦ ਨੂੰ PM ਬਣਦੇ ਵੇਖਣਾ ਚਾਹੁੰਦੀ ਹੈ ਇਹ ਅਭਿਨੇਤਰੀ, ਅਭਿਨੇਤਾ ਨੇ ਦਿੱਤਾ ਇਹ ਜਵਾਬ ਦੱਖਣ-ਪੱਛਮੀ ਮੌਨਸੂਨ ਦੇ 10 ਦਿਨਾਂ ਵਿੱਚ ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ’ਚ ਪੁੱਜਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮੌਨਸੂਨ ਮੱਧ ਅਰਬ ਸਾਗਰ, ਕਰਨਾਟਕ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ, ਗੋਆ, ਮਹਾਰਾਸ਼ਟਰ ਦੇ ਕੁਝ ਇਲਾਕਿਆਂ, ਕਰਨਾਟਕ ਦੇ ਅੰਦਰੂਨੀ ਹਿੱਸਿਆਂ, ਤੇਲੰਗਾਨ ਦੇ ਕੁਝ ਹਿੱਸਿਆਂ ਤੇ ਆਂਧਰਾ ਪ੍ਰਦੇਸ਼, ਤਾਮਿਲ ਨਾਡੂ ਦੇ ਕੁਝ ਹਿੱਸਿਆਂ, ਮੱਧ ਬੰਗਾਲ ਦੀ ਖਾੜੀ ਤੇ ਬੰਗਾਲ ਦੀ ਖਾੜੀ ਦੇ ਉੱਤਰ-ਪੂਰਬੀ ਹਿੱਸਿਆਂ ਤੱਕ ਪੁੱਜ ਚੁੱਕੀ ਹੈ। ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਰਾਜਿੰਦਰ ਜੇਨਾਮਾਨੀ ਨੇ ਕਿਹਾ ਕਿ 7-8 ਜੂਨ ਨੂੰ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ 11 ਜੂਨ ਤੱਕ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨਾਲ ਮੌਨਸਨੂ ਦੀ ਪ੍ਰਗਤੀ ਵਿੱਚ ਸਹਿਯੋਗ ਮਿਲੇਗਾ। ਇਸ ਦੇ ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਤੇ ਬਿਹਾਰ ਵੱਲ ਵਧਣ ਦੀ ਸੰਭਾਵਨਾ ਹੈ। ਮੌਨਸੂਨ ਦੋ ਦਿਨਾਂ ਦੀ ਦੇਰੀ ਨਾਲ ਤਿੰਨ ਜੂਨ ਨੂੰ ਕੇਰਲ ਪੁੱਜੀ ਸੀ। ਮੌਸਮ ਵਿਭਾਗ ਨੇ ਜੂਨ ਮਹੀਨੇ ਆਮ ਵਰਗੀ ਵਰਖਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

Top News view more...

Latest News view more...