ਮੁੱਖ ਖਬਰਾਂ

ਮੂਸੇਵਾਲਾ ਕਤਲ ਕਾਂਡ: ਨਾਮਵਰ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਦਾ ਗਿਆ ਮਾਨਸਾ

By Jasmeet Singh -- August 02, 2022 11:39 am -- Updated:August 02, 2022 11:41 am

ਚੰਡੀਗੜ੍ਹ, 2 ਅਗਸਤ: ਮਾਨਸਾ ਪੁਲਿਸ ਵੱਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ। ਮਾਨਸਾ ਪੁਲਿਸ ਵੱਲੋਂ ਚੁਰੂ ਜੇਲ੍ਹਤੋਂ ਨਾਮਵਰ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਮਾਨਸਾ ਲਿਆਦਾ ਗਿਆ ਹੈ। ਜਿੱਥੇ ਮਾਨਸਾ ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸਦਾ ਰਿਮਾਂਡ ਹਾਸਲ ਕਰੇਗੀ। ਅਰਸ਼ਦ ਖਾਨ ਤੇ ਦੋਸ਼ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵਰਤੀ ਗਈ ਬਲੈਰੋ ਗੱਡੀ ਅਰਸ਼ਦ ਨੇ ਮੁਹਈਆ ਕਰਵਾਈ ਸੀ।


-PTC News

  • Share