ਮੋਰੇ ‘ਚ ਵਾਪਰੇ ਹਾਦਸੇ ਨੇ ਲਈ ਇੱਕ ਵਿਅਕਤੀ ਦੀ ਜਾਨ, ਜਦਕਿ ਤਿੰਨ ਹੋਰ ਹੋਏ ਜ਼ਖਮੀ

Moray road accident, Man dead and three injured
Moray road accident, Man dead and three injured

Moray road accident, Man dead and three injured  :  ਮੋਰੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਦੋ ਕਾਰਾਂ ਨੂੰ ਦੇ ਟਕਰਾਉਣ ਨਾਲ ਵਾਪਰੇ ਹਾਦਸੇ ਕਾਰਨ ਜਿੱਥੇ ਇਕ ਵਿਅਕਤੀ ਦੀ ਮੌਤ ਹੋ ਗਈ ਉਥੇ ਹੀ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ।

ਪੁਲਸ ਨੇ ਦੱਸਿਆ ਕਿ ਸੁਬਾਰੂ ਨੇ ਓਲਟਨ ਨੇੜੇ ਮੋਸਟੋਡਲੋਕ ਰੋਡ ਤੋਂ ਗੱਡੀ ਇਕ ਦਰੱਖਤ ਨੂੰ ਜਾ ਵੱਜੀ, ਜਿਸ ਕਾਰਨ ਡਰਾਈਵਰ, 24, ਦੀ ਘਟਨਾ ਦੇ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜਾ 27 ਸਾਲਾ ਯਾਤਰੀ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਦੂਜੀ ਕਾਰ, ਬਿਜਲੀ ਦੇ ਖੰਭੇ ਵਿੱਚ ਜਾ ਟਕਰਾਈ, ਜਿਸ ਕਾਰਨ ਬਿਜਲੀ ਦੇ ਤਾਰ ਇੱਕ ਰੇਲ ਪਟੜੀ ਉੱਤੇ ਜਾ ਡਿੱਗੇ, ਜਿਸ ਨਾਲ ਗੱਡੀ ਚਲਾ ਰਹੇ 36 ਸਾਲਾ ਡਰਾਈਵਰ ਅਤੇ ਉਸ ‘ਚ ਸਵਾਰ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਦੁਰਘਟਨਾ ਕਰੀਬ 16:50 ਵਜੇ ਹੋਈ ਅਤੇ ਜਾਂਚ ਦੌਰਾਨ ਘਟਨਾ ਵਾਲੀ ਸੜਕ 10 ਘੰਟਿਆਂ ਲਈ ਬੰਦ ਕਰ ਦਿੱਤੀ ਗਈ।

ਸਕਾਟ ਪੁਲਿਸ ਦੇ ਸਕੌਟ ਡੀਨਸ ਸਕੌਟਲੈਂਡ ਨੇ ਕਿਹਾ, “ਇਸ ਦੁਖਦੇ ਸਮੇਂ ‘ਤੇ ਸਾਡੀ ਹਮਦਰਦੀ ਦੁਰਘਟਨਾਗ੍ਰਸਤ ਹੋਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹੈ।

—PTC News