Advertisment

ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਬਰਾਮਦ ਹੋਏ ਡੇਢ ਦਰਜਨ ਤੋਂ ਵੱਧ ਮੋਬਾਇਲ ਫੋਨ

author-image
Riya Bawa
Updated On
New Update
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਬਰਾਮਦ ਹੋਏ ਡੇਢ ਦਰਜਨ ਤੋਂ ਵੱਧ ਮੋਬਾਇਲ ਫੋਨ
Advertisment
ਪਟਿਆਲਾ: ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਇਕ ਮੰਨੀ ਜਾਂਦੀ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਮੋਬਾਈਲ ਫੋਨ ਤੇ ਹੋਰ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਬੀਤੇ 2 ਦਿਨਾਂ ਦੌਰਾਨ ਡੇਢ ਦਰਜਨ ਤੋਂ ਵੱਧ ਮੋਬਾਇਲ ਬਰਾਮਦ ਕੀਤੇ ਗਏ ਹਨ।
Advertisment
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਬਰਾਮਦ ਹੋਏ ਡੇਢ ਦਰਜਨ ਤੋਂ ਵੱਧ ਮੋਬਾਇਲ ਹਾਲਾਂਕਿ ਜੇਲ੍ਹ ਅੰਦਰੋਂ ਬਰਾਮਦ ਹੁੰਦੇ ਇਹ ਮੋਬਾਇਲ ਫੋਨ ਜੇਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਚਲਾਈ ਜਾਂਦੀ ਤਲਾਸ਼ੀ ਮੁਹਿੰਮ ਦੌਰਾਨ ਹੀ ਬਰਾਮਦ ਹੁੰਦੇ ਹਨ ਪਰ ਖ਼ਤਰਨਾਕ ਕੈਦੀਆਂ ਅਤੇ ਗੈਂਗਸਟਰਾਂ ਲਈ ਬਣਾਏ ਗਏ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਹੋਣ ਦੇ ਅਗਲੇ ਹੀ ਦਿਨ ਫਿਰ ਮੋਬਾਇਲ ਫੋਨ ਪਹੁੰਚ ਜਾਣਾ ਚਿੰਤਾ ਦਾ ਵਿਸ਼ਾ ਹੈ। ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਬਰਾਮਦ ਹੋਏ ਡੇਢ ਦਰਜਨ ਤੋਂ ਵੱਧ ਮੋਬਾਇਲ ਬੀਤੇ 2 ਦਿਨਾਂ ਦੌਰਾਨ ਡੇਢ ਦਰਜਨ ਤੋਂ ਵੱਧ ਮੋਬਾਇਲ ਬਰਾਮਦ ਕੀਤੇ ਗਏ। ਦੱਸਣਯੋਗ ਹੈ ਕਿ ਬੀਤੇ ਦੋ ਮਹੀਨਿਆਂ ਵਿੱਚ ਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚੋਂ ਜਿੱਥੇ ਬਹੱਤਰ ਮੋਬਾਇਲ ਫੋਨ ਬਰਾਮਦ ਹੋਏ ਹਨ ਉਥੇ ਸੈਂਕੜਿਆਂ ਦੀ ਤਾਦਾਦ ਵਿੱਚ ਬੀੜੀਆਂ, ਤੰਬਾਕੂ ,ਜਰਦਾ ਅਤੇ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਇਸ ਮਾਮਲੇ ਦਾ ਦੂਜਾ ਪਹਿਲੂ ਇਹ ਹੈ ਕਿ ਜੇਲ੍ਹ ਅਧਿਕਾਰੀਆਂ ਮੁਤਾਬਕ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਸਖ਼ਤੀ ਅਤੇ ਲਗਾਤਾਰ ਵਰਤੀ ਜਾਂਦੀ ਚੌਕਸੀ ਕਾਰਨ ਹੀ ਇਹ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ। ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ ਬੀਤੀ 9 ਮਈ ਨੂੰ ਕੇਂਦਰੀ ਜੇਲ੍ਹ ਦੇ ਨਵੇਂ ਬਣੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੱਲੋਂ ਸਖਤੀ ਦਿਖਾਉਂਦੇ ਹੋਏ 1 ਮਹੀਨੇ ਦੌਰਾਨ 108 ਦੇ ਕਰੀਬ ਮੋਬਾਇਲ ਬਰਾਮਦ ਕੀਤੇ ਹਨ। publive-image -PTC News-
patiala patiala-central-jail punjabi-news jail mobile superintendent-manjit-singh-tiwana
Advertisment

Stay updated with the latest news headlines.

Follow us:
Advertisment