ਦਿੱਲੀ 'ਚ ਹੁਣ ਮਹਿੰਗੀ ਹੋਈ ਸ਼ਰਾਬ, ਫ਼ਿਰ ਵੀ ਖਰੀਦਣ ਲਈ ਲੱਗੀ 1 ਕਿਲੋਮੀਟਰ ਤੋਂ ਲੰਬੀ ਲਾਈਨ

By Shanker Badra - May 06, 2020 5:05 pm

ਦਿੱਲੀ 'ਚ ਹੁਣ ਮਹਿੰਗੀ ਹੋਈ ਸ਼ਰਾਬ, ਫ਼ਿਰ ਵੀ ਖਰੀਦਣ ਲਈ ਲੱਗੀ 1 ਕਿਲੋਮੀਟਰ ਤੋਂ ਲੰਬੀ ਲਾਈਨ:ਨਵੀਂ ਦਿੱਲੀ : ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ 70 ਫੀਸਦੀ ਤੱਕ ਕੋਰੋਨਾ ਟੈਕਸ ਲੱਗਾ ਦਿੱਤਾ ਹੈ। ਜਿਸ ਨਾਲ ਸ਼ਰਾਬ ਅੱਜ ਤੋਂ ਮਹਿੰਗੀ ਹੋ ਗਈ ਹੈ ਪਰ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੱਗੀਆਂ ਲੰਮੀਆਂ ਲਾਈਨਾਂ ਦੇਖ ਕੇ ਲੱਗਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪਿਆ।

ਦਿੱਲੀ 'ਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਕਿਉਂਕਿ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਸ਼ਰਾਬ ਦੀ ਵਿਕਰੀ 'ਤੇ 70% 'ਵਿਸ਼ੇਸ਼ ਕੋਰੋਨਾ ਫੀਸ' ਲਗਾਈ ਹੈ। ਮੰਗਲਵਾਰ ਨੂੰ ਦਿੱਲੀ ਦੇ ਚੰਦਰ ਨਗਰ ਇਲਾਕੇ 'ਚ ਸ਼ਰਾਬ ਦੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਹੀ ਲੰਮੀ ਲਾਈਨ ਵੇਖਣ ਨੂੰ ਮਿਲੀ ਸੀ।

ਇਸੇ ਤਰ੍ਹਾਂ ਅੱਜ ਸਵੇਰੇ ਵੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸ਼ਰਾਬ ਖਰੀਦਣ ਵਾਲਿਆਂ ਦੀ ਭੀੜ ਲੱਗੀ ਨਜ਼ਰ ਆਈ ਹੈ। ਦਿੱਲੀ ਦੇ ਕਲਿਆਣਕਾਰੀ ਇਲਾਕੇ 'ਚ ਸ਼ਰਾਬ ਖਰੀਦਣ ਲਈ ਇਕ ਕਿਲੋਮੀਟਰ ਤੋਂ ਵੀ ਲੰਬੀ ਲਾਈਨ ਲੱਗ ਗਈ ਹੈ। ਦਿੱਲੀ ਦੇ ਗੋਲ ਮਾਰਕੀਟ ਏਰੀਆ 'ਚ ਵੀ ਸ਼ਰਾਬ ਖਰੀਦਣ ਲਈ ਲੋਕਾਂ ਦੀ ਕਾਫੀ ਭੀੜ ਲੱਗੀ ਹੋਈ ਸੀ।

ਦੱਸ ਦੇਈਏ ਕਿ ਲਾਕਡਾਊਨ ਦੇ ਤੀਜੇ ਪੜਾਅ 'ਚ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ ਸ਼ਰਤਾਂ ਨਾਲ ਖੋਲਣ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ਸਰਕਾਰ ਨੇ ਸ਼ਰਾਬ ਦੀ ਖਰੀਦਾਰੀ ਦੌਰਾਨ ਹੋਣ ਵਾਲੇ ਮਾਲੀਆ ਨੂੰ ਧਿਆਨ ਵਿੱਚ ਰੱਖਦਿਆਂ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ਸਰਕਾਰ ਨੇ ਸ਼ਰਾਬ 'ਤੇ ਟੈਕਸ ਨੂੰ ਇੱਕ ਸਪੈਸ਼ਲ ਕੋਰੋਨਾ ਫੀਸ ਦਾ ਨਾਂਅ ਦਿੱਤਾ ਹੈ। ਇਸ ਦੌਰਾਨ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ।
-PTCNews

adv-img
adv-img