Advertisment

ਮਾਂ ਆਪਣੇ ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਬਣੀ ਕੁਲੀ

author-image
Pardeep Singh
Updated On
New Update
ਮਾਂ ਆਪਣੇ ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਬਣੀ ਕੁਲੀ
Advertisment
ਲੁਧਿਆਣਾ: ਰੱਬ ਤੋਂ ਬਾਅਦ ਦੂਜਾ ਨਾਮ ਮਾਂ-ਬਾਪ ਦਾ ਆਉਂਦਾ ਹੈ। ਲੁਧਿਆਣਾ ਸਟੇਸ਼ਨ ਉੱਤੇ ਇਕ ਮਹਿਲਾ ਕੁਲੀ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਪਤੀ ਬਿਮਾਰ ਹੋਣ ਕਾਰਨ ਪਤਨੀ ਆਪਣੇ ਪੁੱਤ ਨੂੰ ਪੜ੍ਹਾਉਣ ਲਈ ਅਤੇ ਉਸ ਦੇ ਸੁਪਨੇ ਪੂਰੇ ਕਰਨ ਲਈ ਅਣਥਕ ਮਿਹਨਤ ਕਰ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੀ ਬਿੱਲਾ ਨੰਬਰ 5 ਕੁਲੀ ਸੁਸ਼ਮਾ ਨੇ ਆਪਣੇ ਘਰ ਦੀ ਮਜ਼ਬੂਰੀ ਨੂੰ ਲੈ ਕੇ ਕੁਲੀ ਦਾ ਕਿੱਤਾ ਚੁਣਿਆ ਹੈ।
Advertisment
publive-image ਕੁਲੀ ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਕੁਲੀ ਦਾ ਕੰਮ ਕਰਦਾ ਸੀ ਪਰ ਉਹ ਬੀਤੇ ਕਈ ਸਾਲਾਂ ਤੋਂ ਬਿਮਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਉਸ ਨੂੰ ਬਿਮਾਰੀ ਨੇ ਜਕੜ ਲਿਆ ਅਤੇ ਉਹ ਹੁਣ ਕੰਮ ਨਹੀ ਕਰ ਸਕਦਾ ਹੈ। ਉਸ ਨੇ ਦੱਸਿਆ ਹੈ ਕਿ ਘਰ ਦੀਆਂ ਮਜਬੂਰੀਆਂ ਨੇ ਉਸ ਘਰੋਂ ਨਿਕਲ ਕੇ ਕੰਮ ਕਰਨ ਲਾਇਆ ਹੈ। ਸੁਸ਼ਮਾ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਸਟੇਸ਼ਨ ਉੱਤੇ ਮਿਹਨਤ ਮਜਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ।publive-image ਸੁਸ਼ਮਾ ਦਾ ਕਹਿਣਾ ਹੈ ਕਿ ਪਤੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਜਿਸ ਕਰਕੇ ਉਹ ਬਿਸਤਰ ਉੱਤੇ ਹੀ ਹਨ। ਸੁਸ਼ਮਾ ਦਾ ਕਹਿਣਾ ਹੈ ਕਿ ਉਸ ਨੇ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਉਸ ਨੂੰ ਕੁਲੀ ਬਣਕੇ ਮਿਹਨਤ ਕਰਨੀ ਪਵੇਗੀ। ਸੁਸ਼ਮਾ ਨੇ ਦੱਸਿਆ ਕਿ  ਬੇਟਾ ਸਕੂਲ ਪੜ੍ਹਦਾ ਹੈ ਤੇ ਆਪਣੇ ਬੇਟੇ ਦੇ ਸਕੂਲ ਦੇ ਖਰਚੇ ਲਈ ਅਤੇ ਪਤੀ ਦੀ ਦਵਾਈ ਲਈ ਇਹ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜਬੂਰੀ ਸਭ ਸਿਖਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਕਦੀ 200 ਜਾਂ ਕਦੀ 300 ਬਣ ਜਾਂਦਾ ਹੈ ਜਿਸ ਨਾਲ ਘਰ ਦਾ ਖਰਚਾ ਚਲ ਜਾਂਦਾ ਹੈ। ਸੁਸ਼ਮਾ ਨੇ ਦੱਸਿਆ ਕਿ ਉਸ ਦੀ ਇਕ ਹਫਤਾ ਦਿਨ ਦੀ ਡਿਊਟੀ ਹੁੰਦੀ ਹੈ ਅਤੇ ਇੱਕ ਹਫਤਾ ਰਾਤ ਦੀ ਡਿਊਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕੰਮ ਕਰਦੀ ਹੈ, ਜਦੋਂ ਦਿਨ ਦੀ ਡਿਊਟੀ ਹੁੰਦੀ ਹੈ ਤਾਂ ਉਸ ਦੀ ਸੱਸ ਬੱਚਿਆਂ ਨੂੰ ਸਾਂਭ ਲੈਂਦੀ ਹੈ, ਉਹਨਾਂ ਦੱਸਿਆ ਕਿ ਕਈ ਵਾਰ ਲੋਕ ਮੈਨੂੰ ਵੇਖ ਕੇ ਆਪਣਾ ਬੋਝ ਚੁਕਵਾਉਣ ਤੋਂ ਮਨ੍ਹਾ ਕਰ ਦਿੰਦੇ ਨੇ ਕਈ ਵਾਰ ਜਿਆਦਾ ਵਜਨ ਹੁੰਦਾ ਹੈ ਤਾਂ ਉਹ ਰੇਹੜੇ ਦਾ ਇਸਤੇਮਾਲ ਕਰਦੀ ਹੈ ਵਜਨ ਘੱਟ ਹੋਣ ਤੇ ਸਿਰ ਤੇ ਵੀ ਲੋਕਾਂ ਦਾ ਸਮਾਨ ਚੁੱਕਦੀ ਹੈ। ਇਹ ਵੀ ਪੜ੍ਹੋ:ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ
publive-image -PTC News
mother-became-a-porter-to-fulfill-her-sons-dreams %e0%a8%ae%e0%a8%be%e0%a8%82-%e0%a8%86%e0%a8%aa%e0%a8%a3%e0%a9%87-%e0%a8%aa%e0%a9%81%e0%a9%b1%e0%a8%a4%e0%a8%b0-%e0%a8%a6%e0%a9%87-%e0%a8%b8%e0%a9%81%e0%a8%aa%e0%a8%a8%e0%a9%87-%e0%a8%aa%e0%a9%82
Advertisment

Stay updated with the latest news headlines.

Follow us:
Advertisment