ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਤੋੜੀਆਂ ਸਾਰੀਆਂ ਹੱਦਾਂ ,ਦੇਖੋ ਵੀਡੀਓ

A mother children To meet Break all the boundaries

ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਤੋੜੀਆਂ ਸਾਰੀਆਂ ਹੱਦਾਂ ,ਦੇਖੋ ਵੀਡੀਓ:ਇੱਕ ਮਾਂ ਨੇ ਆਪਣੇ ਬੱਚੇ ਨੂੰ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।ਜਿਸ ਲਈ ਉਸਨੇ ਸਹੁਰੇ ਘਰ ਵਿੱਚ ਜੰਮ ਕੇ ਤੋੜ ਫੋੜ ਕੀਤੀ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਰਾਇਲ ਹੋ ਰਹੀ ਹੈ।

ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਹੁਰੇ ਪਰਿਵਾਰ ਨੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਔਰਤ ਨੇ ਮੈਨ ਗੇਟ ਟੱਪ ਕੇ ਘਰ ਵਿੱਚ ਲੱਗੀਆਂ ਸਾਰੀਆਂ ਚੀਜ਼ਾਂ ਨੂੰ ਜੰਮ ਕੇ ਤੋੜਿਆ ਅਤੇ ਆਪਣੇ ਪਤੀ ਤੇ ਬੱਚਿਆਂ ਨੂੰ ਬਾਹਰ ਨਿਕਲਣ ਲਈ ਕਿਹਾ।

ਜਾਣਕਾਰੀ ਅਨੁਸਾਰ ਉਕਤ ਮਹਿਲਾ ਦਾ ਇਲਜ਼ਾਮ ਹੈ ਕਿ ਉਸਨੂੰ ਸਹੁਰਾ ਪਰਿਵਾਰ ਨੇ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਬੱਚਿਆਂ ਨੂੰ ਸਹੁਰਾ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ ਹੈ।ਉਸਨੇ ਦੱਸਿਆ ਕਿ ਜਦੋਂ ਉਸਦਾ ਪਤੀ ਉਸਨੂੰ ਮਿਲਦਾ ਸੀ ਤਾਂ ਸਹੁਰਾ ਪਰਿਵਾਰ ਨੇ ਪਤੀ-ਪਤਨੀ ਨੂੰ ਬੇਦਖ਼ਲ ਕਰ ਦਿੱਤਾ।ਇਸ ਤੋਂ ਬਾਅਦ ਪਤੀ ਤਾਂ ਆਪਣੇ ਘਰ ਰਹਿਣ ਲੱਗਾ ਪਰ ਉਸਨੂੰ ਘਰ ਨਾ ਵੜਨ ਦਿੱਤਾ।ਜਿਸ ਕਰਕੇ ਉਕਤ ਮਹਿਲਾ ਅੱਜ ਆਪਣੇ ਬੱਚਿਆਂ ਨੂੰ ਮਿਲਣ ਲਈ ਆਈ ਸੀ।

ਇਸ ਘਟਨਾ ਬਾਰੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮਹਿਲਾ ਨੂੰ ਸ਼ਾਂਤ ਕਰਵਾਇਆ ਅਤੇ ਬੱਚਿਆਂ ਨਾਲ ਮਿਲਵਾ ਦਿੱਤਾ।ਫ਼ਿਲਹਾਲ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਅਤੇ ਅਜਿਹੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਹਿਲਾ ਨੂੰ ਲੈ ਕੇ ਪਹਿਲਾਂ ਤੋਂ ਹੀ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਪਰ ਮਹਿਲਾ ਦੀ ਮੰਨੀਏ ਤਾਂ ਉਹ ਆਪਣੇ ਘਰ ਵਿੱਚ ਆਈ ਹੈ ਅਤੇ ਉਸ ਨੂੰ ਇੱਥੇ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ।

ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਤੋੜੀਆਂ ਸਾਰੀਆਂ ਹੱਦਾਂ , ਦੇਖੋ ਵੀਡੀਓ

ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਤੋੜੀਆਂ ਸਾਰੀਆਂ ਹੱਦਾਂ , ਦੇਖੋ ਵੀਡੀਓ

Posted by Shanker Badra on Thursday, August 30, 2018

-PTCNews