Advertisment

ਕੋਰੋਨਾ ਦਾ ਅਜੀਬ ਮਾਮਲਾ: ਮਾਂ ਕੋਰੋਨਾ ਨੈਗੇਟਿਵ ਪਰ ਨਵਜਾਤ ਬੱਚੀ ਨਿਕਲੀ ਪਾਜ਼ੇਟਿਵ

author-image
Baljit Singh
New Update
ਕੋਰੋਨਾ ਦਾ ਅਜੀਬ ਮਾਮਲਾ: ਮਾਂ ਕੋਰੋਨਾ ਨੈਗੇਟਿਵ ਪਰ ਨਵਜਾਤ ਬੱਚੀ ਨਿਕਲੀ ਪਾਜ਼ੇਟਿਵ
Advertisment
publive-image
Advertisment
ਵਾਰਾਣਸੀ: ਕੋਰੋਨਾ ਦੀ ਦੂਜੀ ਲਹਿਰ ਜਿੰਨੀ ਜਾਨਲੇਵਾ ਸਾਬਿਤ ਹੋਈ ਹੈ ਓਨੀ ਹੀ ਹੈਰਾਨ ਕਰਨ ਵਾਲੀ ਵੀ ਰਹੀ ਹੈ। ਅਜਿਹਾ ਹੀ ਹੈਰਾਨ ਕਰਨ ਵਾਲਾ ਕੇਸ ਵਾਰਾਣਸੀ ਦੇ ਕਾਸ਼ੀ ਹਿੰਦੂ ਵਿਵਿ ਦੇ ਸਰ ਸੁੰਦਰ ਲਾਲ ਹਸਪਤਾਲ ਵਿਚ ਉਦੋਂ ਸਾਹਮਣੇ ਆਇਆ ਜਦੋਂ ਇਕ ਨਵਜਾਤ ਬੱਚੀ ਪਾਜ਼ੇਟਿਵ ਆ ਗਈ ਜਦਕਿ ਉਸ ਦੀ ਮਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਮਾਮਲੇ ਨੂੰ ਚਾਹੇ ਹੀ ਦੁਰਲੱਭ ਮੰਨਿਆ ਜਾਵੇ ਪਰ ਬੀ.ਐੱਚ.ਯੂ. ਹਸਪਤਾਲ ਦੇ ਮੈਡੀਕਲ ਇੰਚਾਰਜ ਇਸ ਨੂੰ ਰੇਅਰ ਮੰਨ ਰਹੇ ਹਨ ਤੇ ਦੋਬਾਰਾ RTPCR ਟੈਸਟ ਕਰਨ ਦੀ ਗੱਲ ਕਰ ਰਹੇ ਹਨ। publive-image ਪੜ੍ਹੋ ਹੋਰ ਖ਼ਬਰਾਂ : ਇਕ ਦਿਨ 'ਚ ਇਕ ਕਰੋੜ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ 'ਚ ਸਰਕਾਰ ਵਾਰਾਣਸੀ ਦਾ ਏਮਸ ਕਹੇ ਜਾਣ ਵਾਲੇ ਕਾਸ਼ੀ ਹਿੰਦੂ ਵਿਵਿ ਦੇ ਸਰ ਸੁੰਦਰ ਲਾਲ ਹਸਪਤਾਲ ਵਿਚ ਕੋਰੋਨਾ ਬੀਮਾਰੀ ਨੂੰ ਲੈ ਕੇ ਇਕ ਅਜੀਬੋ ਗਰੀਬ ਕੇਸ ਨੇ ਉਸ ਵੇਲੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਮਾਂ ਦੀ ਰਿਪੋਰਟ ਨੈਗੇਟਿਵ ਹੋਣ ਦੇ ਬਾਵਜੂਦ ਬੱਚੀ ਦੀ ਪਾਜ਼ੇਟਿਵ ਆ ਗਈ।
Advertisment
publive-image ਪੜ੍ਹੋ ਹੋਰ ਖ਼ਬਰਾਂ : ਜਨਮ ਤੋਂ ਬਾਅਦ ਬੇਟੇ ਦਾ ਭਾਰ ਦੇਖ ਹੈਰਾਨ ਰਹਿ ਗਈ ਮਾਂ, ਤਕੜੀ ਪਈ ਛੋਟੀ ਦਰਅਸਲ ਸ਼ਹਿਰ ਦੇ ਕੈਂਟੋਨਮੈਂਟ ਇਲਾਕੇ ਦੇ ਰਹਿਣ ਵਾਲੇ ਅਨਿਲ ਕੁਮਾਰ ਦੀ 26 ਸਾਲਾ ਗਰਭਵਤੀ ਪਤਨੀ ਦਾ ਇਲਾਜ ਪਹਿਲਾਂ ਤੋਂ ਹੀ ਬੀ.ਐੱਚ.ਯੂ. ਵਿਚ ਚੱਲ ਰਿਹਾ ਸੀ ਤੇ ਇਸੇ ਮਹੀਨੇ ਦੀ 25 ਮਈ ਨੂੰ ਡਿਲਵਰੀ ਦੀ ਤਰੀਕ ਤੈਅ ਸੀ। ਜਿਸਤੋਂ ਪਹਿਲਾਂ ਡਾਕਟਰਾਂ ਨੇ ਕੋਰੋਨਾ ਜਾਂਚ ਦੀ ਗੱਲ ਕਹੀ। ਇਸ ਦੌਰਾਨ ਪਤਨੀ ਦਾ ਕੋਰੋਨਾ ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਨੈਗੇਟਿਵ ਆ ਗਈ ਪਰ ਡਿਲਵਰੀ ਤੋਂ ਬਾਅਦ ਨਵਜਾਤ ਬੱਚੀ ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਸ ਦੌਰਾਨ ਬੱਚੀ ਦੇ ਪਿਤਾ ਨੇ ਕਿਹਾ ਕਿ ਸ਼ਾਇਦ ਬੱਚੀ ਦਾ ਕੋਰੋਨਾ ਟੈਸਟ ਸਹੀ ਤਰੀਕੇ ਨਹੀਂ ਕੀਤਾ ਗਿਆ ਹੈ। publive-image ਪੜ੍ਹੋ ਹੋਰ ਖ਼ਬਰਾਂ :
Advertisment
ਫਰਾਂਸ ਨੇ ਬ੍ਰਿਟੇਨ ਤੋਂ ਆ ਰਹੇ ਲੋਕਾਂ 'ਤੇ ਕੀਤੀ ਸਖਤੀ ਡਾਕਟਰਾਂ ਨੇ ਕੀ ਕਿਹਾ? ਓਥੇ ਹੀ ਪੂਰੇ ਮਾਮਲੇ ਉੱਤੇ ਬੀ.ਐੱਚ.ਯੂ. ਹਸਪਤਾਲ ਦੇ ਮੈਡੀਕਲ ਇੰਚਾਰਜ ਪ੍ਰੋਫੈਸਰ ਕੇਕੇ ਗੁਪਤਾ ਨੇ ਦੱਸਿਆ ਕਿ ਅਜਿਹਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ RTPCR ਦੀ ਸੈਂਸਟਿਵਿਟੀ 70 ਫੀਸਦੀ ਤੱਕ ਹੁੰਦੀ ਹੈ। ਅਜੇ ਫਿਰ ਤੋਂ ਜਾਂਚ ਕਰਵਾਈ ਜਾਵੇਗੀ ਤੇ ਲੋੜ ਪਈ ਤਾਂ ਬੱਚੀ ਦੀ ਮਾਂ ਦਾ ਐਂਟੀਬਾਡੀ ਟੈਸਟ ਵੀ ਫਿਰ ਤੋਂ ਕਰਵਾਇਆ ਜਾਵੇਗਾ। ਜਿਸ ਤੋਂ ਇਹ ਪਤਾ ਲੱਗ ਸਕੇਗਾ ਕਿ ਕੀ ਪਹਿਲਾਂ ਵੀ ਉਹ ਕਿਤੇ ਕੋਰੋਨਾ ਪਾਜ਼ੇਵਿਟ ਤਾਂ ਨਹੀਂ ਸੀ। -PTC News publive-image-
mother-corona-negative-child-positive-rare-case-varanasi
Advertisment

Stay updated with the latest news headlines.

Follow us:
Advertisment