ਮੁੱਖ ਖਬਰਾਂ

ਮਾਂ-ਧੀ ਨੇ ਕੀਤੀ ਖ਼ੁਦਕੁਸ਼ੀ, ਬੇਹੋਸ਼ ਹੋਇਆ ਪਤੀ ਹਸਪਤਾਲ 'ਚ ਦਾਖਲ

By Ravinder Singh -- July 02, 2022 9:16 am -- Updated:July 02, 2022 12:19 pm

ਸੰਗਰੂਰ: ਨਾਭਾ ਗੇਟ ਸਰਕਾਰੀ ਕੁਆਰਟਰ 'ਚ ਇੱਕ 40 ਸਾਲਾ ਔਰਤ ਅਤੇ ਉਸ ਦੀ ਨੌਜਵਾਨ ਧੀ ਨੇ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਪਤੀ ਆਈ.ਟੀ. ਸੁਨਾਮ 'ਚ ਨੌਕਰੀ ਕਰਦਾ ਸੀ, ਜਦੋਂ ਮ੍ਰਿਤਕਾ ਦਾ ਪਤੀ ਘਰ ਪਹੁੰਚਿਆ ਤਾਂ ਉਸ ਨੇ ਦੋਵੇਂ ਲਾਸ਼ਾ ਦੇਖਿਆਂ ਤਾਂ ਬੇਹੋਸ਼ ਹੋ ਗਿਆ ਅਤੇ ਉਸ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਚੱਲ ਰਿਹਾ ਹੈ।

ਮਾਂ-ਧੀ ਨੇ ਕੀਤੀ ਖ਼ੁਦਕੁਸ਼ੀ, ਬੇਹੋਸ਼ ਹੋਇਆ ਪਤੀ ਹਸਪਤਾਲ 'ਚ ਦਾਖਲਕਮਲਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਹੁਣ ਬਾਬਾ ਸਾਹਿਬ ਦਾਸ ਸਮਾਧ ਨਾਭਾ ਗੇਟ ਸੰਗਰੂਰ ਵਾਸੀ ਕੁਆਰਟਰ ਨੰਬਰ 23 ਬੀ ਨੇ ਸਿਟੀ ਸੰਗਰੂਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਰਕਾਰੀ ਆਈਟੀਆਈ ਸੁਨਾਮ ਦਾ ਮੁਲਾਜ਼ਮ ਹੈ। ਅੱਜ ਜਦੋਂ ਉਹ ਡਿਊਟੀ ਤੋਂ ਘਰ ਆਇਆ ਤਾਂ ਉਸ ਦੇ ਕੁਆਰਟਰਾਂ ਨੂੰ ਤਾਲੇ ਲੱਗੇ ਹੋਏ ਸਨ। ਜਦੋਂ ਉਹ ਖਿੜਕੀ ਰਾਹੀਂ ਕੁਆਰਟਰਾਂ 'ਚ ਦਾਖਲ ਹੋਇਆ ਤਾਂ ਦੇਖਿਆ ਕਿ ਉਸਦੀ ਪਤਨੀ ਅਮਨਦੀਪ ਕੌਰ (44 ਸਾਲ) ਕਮਰੇ 'ਚ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੀ 5 ਸਾਲਾ ਬੇਟੀ ਭਾਵਨਾ ਦੀ ਵੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਲਾਸ਼ ਮੰਜੇ 'ਤੇ ਪਈ ਸੀ। ਸਿਟੀ ਸੰਗਰੂਰ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਹੈ। ਕਮਲਜੀਤ ਸਿੰਘ ਵੀ ਬੇਹੋਸ਼ ਹੋ ਗਿਆ ਤੇ ਉਸ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਚੱਲ ਰਿਹਾ ਹੈ।

 

Five people of same family commit suicide in Supaul Biharਪੁਲਿਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੰਗਰੂਰ ਹਸਪਤਾਲ ਵਿੱਚ ਲਾਸ਼ਾਂ ਦੀ ਪੋਸਟਮਾਰਟਮ ਚੱਲ ਰਹੀ ਹੈ ਅਤੇ ਮੌਤ ਦਾ ਕਾਰਨ ਪਤਾ ਕੀਤਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਨੇ ਇਸ ਸਬੰਧੀ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਾਂ-ਧੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪਤਨੀ ਅਤੇ ਧੀ ਦੀਆਂ ਲਾਸ਼ਾਂ ਵੇਖ ਕੇ ਕਮਲਜੀਤ ਸਿੰਘ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਲਾਸ਼ਾਂ ਲਿਆਂਦੀਆਂ ਗਈਆਂ ਹਨ। ਮੌਤ ਦੇ ਅਜੇ ਅਸਲ ਕਾਰਨਾਂ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਹੈ।

-PTC News

ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਦੇ ਸੀਨੀਅਰ ਸਿਪਾਹੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

  • Share