ਸੜਕ ਹਾਦਸੇ 'ਚ ਔਰਤ ਦੀ ਮੌਤ, 3 ਬੱਚੀਆਂ ਦੇ ਸਿਰੋਂ ਉੱਠੀ 'ਮਾਂ ਦੀ ਛਾਂ'

By Shanker Badra - September 17, 2020 5:09 pm

ਸੜਕ ਹਾਦਸੇ 'ਚ ਔਰਤ ਦੀ ਮੌਤ, 3 ਬੱਚੀਆਂ ਦੇ ਸਿਰੋਂ ਉੱਠੀ 'ਮਾਂ ਦੀ ਛਾਂ':ਬੰਗਾ :  ਬੰਗਾ ਵਿਖੇ ਥਾਣਾ ਸਿਟੀ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਇੱਕ ਸਕੂਟਰ ਸਵਾਰ ਔਰਤ ਦੀ ਟਰਾਲੇ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਚਰਨਜੀਤ ਕੌਰ ਪਤਨੀ ਬਲਵੀਰ ਰਾਮ ਵਜੋਂ ਹੋਈ ਹੈ।

ਸੜਕ ਹਾਦਸੇ 'ਚ ਔਰਤ ਦੀ ਮੌਤ, 3 ਬੱਚੀਆਂ ਦੇ ਸਿਰੋਂ ਉੱਠੀ 'ਮਾਂ ਦੀ ਛਾਂ'

ਜਾਣਕਾਰੀ ਅਨੁਸਾਰ ਪਿੰਡ ਝੰਡੇਰ ਖੁਰਦ ਦੀ ਰਹਿਣ ਵਾਲੀ ਚਰਨਜੀਤ ਕੌਰ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਕੁਝ ਘਰੇਲੂ ਕੰਮਕਾਜ ਲਈ ਬੰਗਾ ਵਿਖੇ ਆਈ ਸੀ। ਜਿਵੇਂ ਹੀ ਉਹ ਥਾਣਾ ਸਿਟੀ ਨਜ਼ਦੀਕ ਪੁੱਜੀ ਤਾਂ ਫਗਵਾੜਾ ਵੱਲੋਂ ਆ ਰਹੇ ਟਰਾਲਾ ਦੀ ਲਪੇਟ 'ਚ ਆ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਮੌਕੇ 'ਤੇ ਹਾਜ਼ਰ ਲੋਕਾਂ ਨੇ ਤੁਰੰਤ ਚਰਨਜੀਤ ਕੌਰ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

ਸੜਕ ਹਾਦਸੇ 'ਚ ਔਰਤ ਦੀ ਮੌਤ, 3 ਬੱਚੀਆਂ ਦੇ ਸਿਰੋਂ ਉੱਠੀ 'ਮਾਂ ਦੀ ਛਾਂ'

ਟਰਾਲਾ ਡਰਾਈਵਰ ਦੀ ਪਛਾਣ ਗੁਰਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾਂਝਾ ਫਾਰਮ, ਲਖੀਮਪੁਰ ਖੀਰੀ (ਯੂ. ਪੀ.) ਵਜੋਂ ਹੋਈ ਹੈ। ਡਰਾਈਵਰ ਬਿਨਾਂ ਕਲੀਨਰ ਤੋਂ ਟਰਾਲਾ ਚਲਾ ਰਿਹਾ ਸੀ, ਅਤੇ ਹਾਦਸੇ ਉਪਰੰਤ ਟਰਾਲਾ ਲੈ ਕੇ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ ਨਿਕਲ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨੂੰ ਕਾਬੂ ਕੀਤਾ ਅਤੇ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਹਵਾਲੇ ਕੀਤਾ ਗਿਆ।

ਇਸ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦਾ ਸ਼ਿਕਾਰ ਹੋਈ ਮ੍ਰਿਤਕ ਔਰਤ ਚਰਨਜੀਤ ਕੌਰ ਆਪਣੇ ਪਿੱਛੇ ਤਿੰਨ ਬੱਚੀਆਂ ਨੂੰ ਛੱਡ ਗਈ ਹੈ ਅਤੇ ਉਸ ਦਾ ਪਤੀ ਕਾਫ਼ੀ ਸਮੇਂ ਤੋਂ ਵਿਦੇਸ਼ 'ਚ ਰਹਿ ਰਿਹਾ ਹੈ।
-PTCNews

adv-img
adv-img