Advertisment

ਪੈਸਿਆਂ ਦੀ ਚਮਕ ਨੇ ਚੁੰਧਿਆ ਦਿੱਤੀ 'ਅਕਲ, ਕਲਯੁੱਗੀ ਮਾਂ ਨੇ ਨਾਬਾਲਿਗ ਧੀ ਵੇਚੀ ਦੋ ਨੌਜਵਾਨਾਂ ਨੂੰ..! ਫ਼ਿਰ ਜੋ ਹੋਇਆ , ਜਾਣ ਕੇ ਕੰਬ ਜਾਏਗੀ ਰੂਹ

author-image
Kaveri Joshi
Updated On
New Update
ਪੈਸਿਆਂ ਦੀ ਚਮਕ ਨੇ ਚੁੰਧਿਆ ਦਿੱਤੀ 'ਅਕਲ, ਕਲਯੁੱਗੀ ਮਾਂ ਨੇ ਨਾਬਾਲਿਗ ਧੀ ਵੇਚੀ ਦੋ ਨੌਜਵਾਨਾਂ ਨੂੰ..! ਫ਼ਿਰ ਜੋ ਹੋਇਆ , ਜਾਣ ਕੇ ਕੰਬ ਜਾਏਗੀ ਰੂਹ
Advertisment
ਬਠਿੰਡਾ : ਪੈਸਿਆਂ ਦੀ ਚਮਕ ਨੇ ਚੁੰਧਿਆ ਦਿੱਤੀ 'ਅਕਲ, ਕਲਯੁੱਗੀ ਮਾਂ ਨੇ ਨਾਬਾਲਿਗ ਧੀ ਵੇਚੀ ਦੋ ਨੌਜਵਾਨਾਂ ਨੂੰ..! ਫ਼ਿਰ ਜੋ ਹੋਇਆ , ਜਾਣ ਕੇ ਕੰਬ ਜਾਏਗੀ ਰੂਹ : ਕਹਿੰਦੇ ਜਦੋਂ ਕਿਸੇ ਇਨਸਾਨ ਦੀ ਅਕਲ 'ਤੇ ਪਰਦਾ ਪੈ ਜਾਵੇ, ਉਦੋਂ ਉਸ ਲਈ ਸਹੀ ਗ਼ਲਤ ਦੇ ਕੋਈ ਮਾਇਨੇ ਨਹੀਂ ਰਹਿੰਦੇ ! ਮਾਂ ਨੂੰ "ਮਮਤਾ ਦੀ ਮੂਰਤ" ਆਖਿਆ ਜਾਂਦਾ ਹੈ , ਪਰ ਅੱਜ ਜਿਸ ਮਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਦੀ ਮਮਤਾ 'ਤੇ ਲਾਲਚ ਭਾਰੀ ਪੈ ਜਾਣ ਕਾਰਨ , ਚੰਦ ਪੈਸਿਆਂ ਦੀ ਖ਼ਾਤਿਰ ਉਸਨੇ ਆਪਣੀ ਨਾਬਾਲਿਗ ਧੀ ਨੂੰ 2 ਨੌਜਵਾਨਾਂ ਨੂੰ ਵੇਚ ਦਿੱਤਾ। ਦੱਸ ਦੇਈਏ ਕਿ ਦੋਨਾਂ ਉਕਤ ਨੌਜਵਾਨਾਂ ਵੱਲੋਂ ਉਸ ਨਾਲ ਕਈ ਵਾਰ ਜਬਰ-ਜਨਾਹ ਕਰਨ ਦੀ ਖ਼ਬਰ ਮਿਲੀ ਹੈ। publive-image ਦੱਸਣਯੋਗ ਹੈ ਕਿ ਪੀੜਤ ਲੜਕੀ ਨੌਜਵਾਨਾਂ ਦੇ ਚੁੰਗਲ 'ਚ ਕਈ ਦਿਨਾਂ ਤੱਕ ਜਕੜੀ ਰਹੀ ਅਤੇ ਤਕਰੀਬਨ ਦਿਨ ਦਿਨ ਪਹਿਲਾਂ ਉਥੋਂ ਕਿਸੇ ਨਾ ਕਿਸੇ ਤਰੀਕੇ ਬੱਚ ਕੇ ਆਪਣੇ ਪਿਤਾ ਕੋਲ ਆ ਗਈ । ਜਦੋਂ ਉਸਦੇ ਪਿਤਾ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ , ਜਿਸ ਉਪਰੰਤ ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਅਤੇ ਬਿਆਨ ਲਿਖਣ ਤੋਂ ਬਾਅਦ ਲੜਕੀ ਦੀ ਮਾਂ ਅਤੇ ਬਾਕੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਵਰਧਮਾਨ ਚੌਂਕੀ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਜੋਗੀ ਨਗਰ ਦਾ ਵਸਨੀਕ ਨੌਜਵਾਨ ਰਾਜੂ ਲੰਘੀ 24 ਜੂਨ ਨੂੰ 14 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ । ਰਾਜੂ ਨੇ ਇੱਕ ਦਿਨ ਲੜਕੀ ਨੂੰ ਚੰਡੀਗੜ੍ਹ ਰੱਖਿਆ ਅਤੇ ਫ਼ਿਰ ਅਗਲੇ ਦਿਨ ਉਸਨੂੰ ਬਠਿੰਡਾ ਛੱਡ ਗਿਆ । ਲੜਕੀ ਜਦੋਂ ਆਪਣੇ ਘਰ ਅੱਪੜੀ ਤਾਂ ਕੁਝ ਦਿਨ ਬਾਅਦ ਉਸਦੀ ਮਾਂ ਨੇ ਉਸਨੂੰ ਪੈਸਿਆਂ ਦੇ ਲਾਲਚ 'ਚ ਆ ਕੇ ਬਠਿੰਡਾ ਦੀ ਵਸਨੀਕ ਬਿੰਦਰ ਕੌਰ ਅਤੇ ਉਸਦੀ ਧੀ ਮਨੀ ਨਾਲ ਮਿਲ ਕੇ ਉਸਨੂੰ ਸਰਦੂਲਗੜ੍ਹ ਦੇ ਗੋਲੂ ਅਤੇ ਕਪਿਲ ਨਾਮਕ 2 ਨੌਜਵਾਨਾਂ ਨੂੰ ਵੇਚ ਕੇ ਉਹਨਾਂ ਤੋਂ ਪੈਸੇ ਵਸੂਲ ਲਏ । ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਨੌਜਵਾਨਾਂ ਨੇ ਨਾਬਾਲਿਗ ਲੜਕੀ ਨੂੰ ਸਰਦੂਲਗੜ੍ਹ ਵਿਖੇ ਲਿਜਾਕੇ ਵਾਰੀ-ਵਾਰੀ ਉਸ ਨਾਲ ਕਈ ਦਿਨਾਂ ਤੱਕ ਜਬਰਨ ਸਰੀਰਕ ਸਬੰਧ ਸਥਾਪਿਤ ਕੀਤੇ । ਇਹ ਸਿਲਸਿਲਾ ਕਾਫ਼ੀ ਦਿਨਾਂ ਤੱਕ ਚਲਦਾ ਰਿਹਾ ਅਤੇ ਇੱਕ ਦਿਨ ਪੀੜਤ ਲੜਕੀ ਕਿਸੇ ਨਾ ਕਿਸੇ ਤਰੀਕੇ ਬੱਚਦੀ ਹੋਈ ਬਠਿੰਡਾ ਅੱਪੜ ਗਈ , ਜਿਸ ਉਪਰੰਤ ਉਸਨੇ ਆਪਣੇ ਨਾਲ ਬੀਤੀ ਸਾਰੀ ਹੱਡ-ਬੀਤੀ ਆਪਣੇ ਬਾਪ ਨੂੰ ਸੁਣਾਈ,ਤਾਂ ਉਸਨੇ ਥਾਣੇ ਜਾ ਕੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਦੱਸ ਦੇਈਏ ਕਿ ਲੜਕੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ 'ਤੇ ਨਾਬਾਲਿਗਾ ਦੀ ਮਾਂ ਕੁਲਵਿੰਦਰ ਕੌਰ ਉਰਫ਼ ਗਗਨ, ਬਿੰਦਰ ਕੌਰ, ਉਸ ਦੀ ਬੇਟੀ ਮਨੀ, ਕਪਿਲ, ਗੋਲੂ ਤੇ ਰਾਜੂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਾਂਚ ਅਧਿਕਾਰੀ ਗਣੇਸ਼ਵਰ ਸ਼ਰਮਾ ਦੇ ਦੱਸਣ ਅਨੁਸਾਰ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।-
punjabi-news news-in-punjabi
Advertisment

Stay updated with the latest news headlines.

Follow us:
Advertisment