Mother’s Day: ਇਸ ਮਾਂ ਨੇ ਆਪਣੀ ਧੀ ਨੂੰ ਦਿੱਤਾ ਦੂਜਾ ਜਨਮ, ਜਾਣੋ ਮਾਮਲਾ

bti
Mother's Day: ਇਸ ਮਾਂ ਨੇ ਆਪਣੀ ਧੀ ਨੂੰ ਦਿੱਤਾ ਦੂਜਾ ਜਨਮ, ਜਾਣੋ ਮਾਮਲਾ

Mother’s Day: ਇਸ ਮਾਂ ਨੇ ਆਪਣੀ ਧੀ ਨੂੰ ਦਿੱਤਾ ਦੂਜਾ ਜਨਮ, ਜਾਣੋ ਮਾਮਲਾ,ਬਠਿੰਡਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਰੱਬ ਦਾ ਰੂਪ ਹੈ, ਜੀ ਹਾਂ ਇਹ ਬਿਲਕੁਲ ਸੱਚ ਹੈ। ਹਰ ਇੱਕ ਮਾਂ ਆਪਣੇ ਬੱਚਿਆਂ ਲਈ ਜਾਨ ਨਿਛਾਵਰ ਕਰਨ ਲਈ ਤਿਆਰ ਰਹਿੰਦੀ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮਾਂ ਨੇ ਜਿੰਦਗੀ ਤੇ ਮੌਤ ਨਾਲ ਲੜ ਰਹੀ ਆਪਣੀ ਬੱਚੀ ਨੂੰ ਆਪਣੀ ਕਿਡਨੀ ਦੇ ਕੇ ਉਸ ਨੂੰ ਦੂਜਾ ਜਨਮ ਦਿੱਤਾ ਹੈ।

bti
Mother’s Day: ਇਸ ਮਾਂ ਨੇ ਆਪਣੀ ਧੀ ਨੂੰ ਦਿੱਤਾ ਦੂਜਾ ਜਨਮ, ਜਾਣੋ ਮਾਮਲਾ

ਇਸ ਮਾਂ ਦਾ ਨਾਮ ਸਰਿਤਾਹੈ ਜੋ ਇੱਕ ਪ੍ਰਿੰਸੀਪਲ ਹੈ।ਇਸ ਰਾਸਤੇ ‘ਤੇ ਚੱਲਦਿਆਂ ਦੋਵਾਂ ਮਾਂ ਬੇਟੀ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਨ੍ਹਾਂ ਨੇ ਕਿਸੇ ਵੀ ਸਮੱਸਿਆ ਦੀ ਪਰਵਾਹ ਨਹੀਂ ਕੀਤੀ।

ਹੋਰ ਪੜ੍ਹੋ: ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ

ਦਰਅਸਲ ਕੁਝ ਸਮਾਂ ਪਹਿਲਾਂ ਉਹਨਾਂ ਦੀ ਧੀ ਦੀਆਂ ਕਿਡਨੀਆਂ ਫੇਲ੍ਹ ਹੋ ਗਈਆਂ ਸਨ, ਜਿਸ ਤੋਂ ਬਾਅਦ ਪੂਰਾ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।ਇਸ ਗੰਭੀਰ ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਉਹਨਾਂ ਨੇ ਆਪਣੀ ਬੇਟੀ ਦਾ ਇਲਾਜ਼ ਸ਼ੁਰੂ ਕਰਵਾਇਆ। ਹੋਮਿਓਪੈਥਿਕ ਦਵਾਈ ਵੀ ਲਈ ਜਦੋਂ ਕਿ ਬਾਅਦ ਵਿਚ ਆਈ.ਵੀ. ਹਸਪਤਾਲ ਮੋਹਾਲੀ ਤੋਂ ਬੇਟੀ ਦੀ ਡਾਇਲਸਿਸ ਵੀ ਕਰਵਾਉਂਦੇ ਰਹੇ।

ਇਸ ਮਾਂ ਤੋਂ ਆਪਣੀ ਬੇਟੀ ਦਾ ਦਰਦ ਵੇਖਿਆ ਨਹੀਂ ਗਿਆ ਤਾਂ ਉਨ੍ਹਾਂ ਨੇ ਆਪਣੀ ਜਾਨ ਮੁਸੀਬਤ ‘ਚ ਪਾਉਂਦਿਆਂ ਬੇਟੀ ਨੂੰ ਕਿਡਨੀ ਦੇਣ ਦਾ ਫੈਸਲਾ ਕਰ ਲਿਆ। ਕਰੀਬ ਇਕ ਸਾਲ ਪਹਿਲਾਂ ਮੋਹਾਲੀ ਵਿਚ ਉਨ੍ਹਾਂ ਨੇ ਕਿਡਨੀ ਦਿੱਤੀ, ਜਿਸ ਨੂੰ ਯਸ਼ਲੀਨ ਦੇ ਸਰੀਰ ‘ਚ ਟ੍ਰਾਂਸਲਪਲਾਂਟ ਕਰ ਦਿੱਤਾ ਗਿਆ। ਹੁਣ ਦੋਵੇ ਮਾਂ-ਬੇਟੀ ਪੂਰੀ ਤਰ੍ਹਾਂ ਸਿਹਤਮੰਦ ਹਨ।

ਹੋਰ ਪੜ੍ਹੋ:ਰੋਹਤਕ ‘ਚ ਇੱਕ ਮਕਾਨ ਮਾਲਿਕ 6ਵੀਂ ਜਮਾਤ ਦੀ ਬੱਚੀ ਨਾਲ ਕਰਦਾ ਰਿਹਾ ਅਜਿਹੀਆਂ ਹਰਕਤਾਂ

bti
Mother’s Day: ਇਸ ਮਾਂ ਨੇ ਆਪਣੀ ਧੀ ਨੂੰ ਦਿੱਤਾ ਦੂਜਾ ਜਨਮ, ਜਾਣੋ ਮਾਮਲਾ

ਪ੍ਰਿੰਸੀਪਲ ਸਰਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਹੀ ਉਨ੍ਹਾਂ ਦੀ ਇਕੋ ਇਕ ਦੋਸਤ ਹੈ। ਉਨ੍ਹਾਂ ਦੱਸਿਆ ਬੇਸ਼ਕ ਉਨ੍ਹਾਂ ਦੀ ਜਾਨ ਨੂੰ ਖਤਰੇ ‘ਚ ਵੇਖਕੇ ਕੁੱਝ ਲੋਕਾਂ ਨੇ ਉਨ੍ਹਾਂ ਦੇ ਫੈਸਲੇ ਦਾ ਵਿਰੋਧ ਕੀਤਾ ਪਰ ਉਨ੍ਹਾਂ ਦੇ ਸਿਰ ‘ਤੇ ਆਪਣੀ ਬੇਟੀ ਦੀ ਜਾਨ ਬਚਾਉਣ ਦਾ ਜਨੂੰਨ ਸੀ ਜਿਸ ਕਰਕੇ ਉਹ ਪਿੱਛੇ ਨਹੀਂ ਹਟੇ।

-PTC News