ਮੋਟਰਸਾਈਕਲ ਦੀ ਦੁੱਧ ਵਾਲੇ ਟੈਂਕਰ ਨਾਲ ਹੋਈ ਭਿਆਨਕ ਟੱਕਰ , 2 ਨੌਜਵਾਨਾਂ ਦੀ ਮੌਤ

By Shanker Badra - September 25, 2019 9:09 am

ਮੋਟਰਸਾਈਕਲ ਦੀ ਦੁੱਧ ਵਾਲੇ ਟੈਂਕਰ ਨਾਲ ਹੋਈ ਭਿਆਨਕ ਟੱਕਰ , 2 ਨੌਜਵਾਨਾਂ ਦੀ ਮੌਤ:ਦੇਵੀਗੜ੍ਹ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਪਿੰਡ ਅਦਾਲਤੀਵਾਲਾ ਕੋਲੋਂ ਸਾਹਮਣੇ ਆਇਆ ਹੈ। ਜਿਥੇ ਇਕ ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ।

motorcycle And milk tanker Terrible collision , Two Deaths of Youth ਮੋਟਰਸਾਈਕਲ ਦੀ ਦੁੱਧ ਵਾਲੇ ਟੈਂਕਰ ਨਾਲ ਹੋਈ ਭਿਆਨਕ ਟੱਕਰ , 2 ਨੌਜਵਾਨਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਚਪਰਾਹੜ ਦੇ 2 ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਤੇ ਨਾਇਬ ਸਿੰਘ ਪੁੱਤਰ ਬਾਬੂ ਰਾਮ ਮੋਟਰਸਾਈਕਲ 'ਤੇ ਜਾ ਰਹੇ ਸਨ। ਇਸ ਦੌਰਾਨ ਪਿੰਡ ਅਦਾਲਤੀਵਾਲਾ ਦੇ ਡੇਰਾ ਬਾਰਾਂਵਾਲਾ ਨੇੜੇ ਦੁੱਧ ਵਾਲੇ ਟੈਂਕਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

motorcycle And milk tanker Terrible collision , Two Deaths of Youth ਮੋਟਰਸਾਈਕਲ ਦੀ ਦੁੱਧ ਵਾਲੇ ਟੈਂਕਰ ਨਾਲ ਹੋਈ ਭਿਆਨਕ ਟੱਕਰ , 2 ਨੌਜਵਾਨਾਂ ਦੀ ਹੋਈ ਮੌਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਇਸ ਘਟਨਾ ਤੋਂ ਬਾਅਦ ਟੈਂਕਰ ਡਰਾਈਵਰ ਫਰਾਰ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੁੱਧ ਟੈਂਕਰ ਦੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews

adv-img
adv-img