ਮੁੱਖ ਖਬਰਾਂ

ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਕੀਤੀ ਨਾਭਾ ਦੇ ਵਪਾਰੀ ਕੋਲੋਂ ਹਜ਼ਾਰਾਂ ਦੀ ਲੁੱਟ

By Jagroop Kaur -- April 08, 2021 8:07 pm -- Updated:April 08, 2021 8:07 pm

ਪੰਜਾਬ ਵਿੱਚ ਪਿਛਲੇ ਦਿਨੀਂ ਕਈ ਲੁੱਟ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਭਾਵੇਂ ਕਿ ਚੋਰਾਂ ਨੂੰ ਫੜਨ ਲਈ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ ਪਰ ਫੇਰ ਵੀ ਏਰੀਏ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਘਟਣ ਦੀ ਬਜਾਏ ਵਧਦੀਆਂ ਹੀ ਜਾ ਰਹੀਆਂ ਹਨ. ਅੱਜ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਬਾਗੜੀਆਂ ਤੋਂ ਮੁਹਾਲਾ ਜਾਂਦੀ ਸੜਕ ਤੇ ਦਿਨ ਦਿਹਾੜੇ ਸੁਰਿੰਦਰ ਕੁਮਾਰ ਪੁੱਤਰ ਦੁਵਾਰਕਾ ਦਾਸ ਵਾਸੀ ਹਸਪਤਾਲ ਰੋਡ ਨਾਭਾ ਦੀ ਕੁੱਟਮਾਰ ਕਰਕੇ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ਤੇ ਵਾਰ ਕਰਕੇ,Robbery of Rs 45000 from Nabha trader

Robbery of Rs 45000 from Nabha traderRead More : ਖੜ੍ਹੀ ਰੇਲ ਦੀਆਂ ਬੋਗੀਆਂ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਉਸ ਤੋਂ ਤਕਰੀਬਨ 45 ਹਜਾਰ ਰੁਪਏ ਦੀ ਰਕਮ ਖੋਹ ਲਈ | ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੋਪਲੀ ਜਨਰਲ ਸਟੋਰ ਨਾਭਾ ਦੇ ਮਾਲਕ ਹਨ |ਜਦੋਂ ਉਹ ਬਾਗੜੀਆਂ ਤੋਂ ਉਗਰਾਹੀ ਇਕੱਠੀ ਕਰਕੇ ਨੌਹਰਾ ਵੱਲ ਨੂੰ ਜਾ ਰਹੇ ਸਨ ਤਾਂ ਮੁਹਾਲਾ ਰੋਡ ਵਿਖੇ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਬਰਾਬਰ ਲਾ ਕੇ ਉਸ ਦੀ ਐਕਟਿਵਾ ਦੀ ਚਾਬੀ ਕੱਢ ਲਈ| ਬਾਅਦ ਵਿਚ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਰਕਮ ਖੋਹ ਕੇ ਫਰਾਰ ਹੋ ਗਏ |Robbery of Rs 45000 from Nabha trader

Also Read | Coronavirus Punjab: Captain Amarinder Singh announces new curbs; night curfew in whole stateਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀ ਹੀ ਵਾਰਦਾਤ ਬੀਤੇ ਕੱਲ੍ਹ ਬੂਲਾਪੁਰ ਵਿਖੇ ਅਤੇ ਪਿੰਡ ਸਲਾਰ ਵਿਖੇ ਹੋਈ ਹੈ.ਚੋਰਾਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ | ਅਜਿਹੇ ਲੁਟੇਰਿਆਂ ਵਿਰੁੱਧ ਸਰਕਾਰ ਵੱਲੋਂ ਸਖ਼ਤ ਕਾਨੂੰਨ ਲਿਆਉਣਾ ਸਮੇਂ ਦੀ ਮੰਗ ਬਣ ਚੁੱਕੀ ਹੈ | ਜਿਸ ਨੂੰ ਦੇਖਦੇ ਹੋਏ ਪੁਲਿਸੀਏ ਕਾਰਵਾਈ 'ਤੇ ਸਵਾਲ ਉੱਠਦਾ ਹੈ। ਉਥੇ ਹੀ ਪੁਲਿਸ ਵੱਲੋਂ ਜਾਂਚ ਦੀ ਗੱਲ ਕਹਿ ਜਾ ਰਹੀ ਹੈ ਤੇ ਲਾਗਲੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦੀ ਪਕੜ ਕੀਤੀ ਜਾ ਸਕੇ।

  • Share