ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼

Movie Tara Meera Ranjit Bawa, Nazia Hussain At Golden Temple Amritsar
ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼    

ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼:ਅੰਮ੍ਰਿਤਸਰ :ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਅਤੇ ਹਿੰਦੀ ਫ਼ਿਲਮ ਅਦਾਕਾਰਾ ਅਤੇ ਮਾਡਲ ਨਾਜ਼ੀਆ ਹੁਸੈਨ ਦੀ ਪੰਜਾਬੀ ਫਿਲਮ ‘ਤਾਰਾ ਮੀਰਾ’ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਦੇ ਲਈ ਅੱਜ ਫ਼ਿਲਮ ਤਾਰਾ ਮੀਰਾ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ।ਇਸ ਦੌਰਾਨਅਦਾਕਾਰ ਰਣਜੀਤ ਬਾਵਾ ਅਤੇ ਅਦਾਕਾਰਾ ਅਤੇ ਮਾਡਲ ਨਾਜ਼ੀਆ ਹੁਸੈਨ ਸਮੇਤ ਫ਼ਿਲਮ ਦੀ ਸਾਰੀ ਟੀਮ ਨੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਘਰ ਦਾ  ਅਸ਼ੀਰਵਾਦ ਲਿਆ ਹੈ।

Movie Tara Meera Ranjit Bawa, Nazia Hussain At Golden Temple Amritsar
ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼

ਦੱਸ ਦੇਈਏ ਕਿ ਰਣਜੀਤ ਬਾਵਾ ਨੇ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਰਣਜੀਤ ਬਾਵਾ ਨੇ ਜਿੱਥੇ ਅਪਣੇ ਸੁਪਰ ਹਿੱਟ ਗੀਤਾਂ ਸਦਕਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਥੇ ਹੀ ਬਾਵੇ ਨੇ ਆਪਣੀ ਖੂਬਸੂਰਤ ਅਦਾਕਾਰੀ ਦੇ ਪੰਜਾਬੀ ਸਿਨੇਮੇ ਵਿੱਚ ਵੱਖਰਾ ਸਥਾਨ ਬਣਾ ਲਿਆ ਹੈ।

Movie Tara Meera Ranjit Bawa, Nazia Hussain At Golden Temple Amritsar
ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼

ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਫ਼ਿਲਮ ਤਾਰਾ ਮੀਰਾ ਦਾ ਟ੍ਰੇਲਰਰਿਲੀਜ਼ ਹੋਇਆ ਸੀ ,ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਵਿੱਚ ਯੋਗਰਾਜ ਸਿੰਘ, ਰਣਜੀਤ ਬਾਵਾ, ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।ਇਸ ਟ੍ਰੇਲਰ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਇੱਕ ਦੂਜੇ ਨੂੰ ਪਿਆਰ ਕਰਦੇ ਹਨ।

Movie Tara Meera Ranjit Bawa, Nazia Hussain At Golden Temple Amritsar
ਫ਼ਿਲਮ ‘ਤਾਰਾ ਮੀਰਾ’ ਦੀ ਟੀਮ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ,ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼

ਇਸ ਕਹਾਣੀ ‘ਚ ਟਵਿੱਸਟ ਉਸ ਵੇਲੇ ਆਉਂਦਾ ਹੈ ਜਦੋਂ ਰਣਜੀਤ ਬਾਵਾ ਨੂੰ ਇਹ ਪਤਾ ਲਗਦਾ ਹੈ ਕਿ ਨਾਜ਼ੀਆ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਨਹੀਂ ਰੱਖਦੀ ਬਲਕਿ ਪੰਜਾਬ ‘ਚ ਵਸਦੇ ਪਰਵਾਸੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਰਣਜੀਤ ਬਾਵਾ ਦੇ ਪਿਤਾ ਦਾ ਕਿਰਦਾਰ ਅਦਾ ਕਰ ਰਹੇ ਯੋਗਰਾਜ ਸਿੰਘ ਇੰਟਰਕਾਸਟ ਵਿਆਹ ਦੇ ਖ਼ਿਲਾਫ਼ ਹੁੰਦੇ ਹਨ। ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦਾ ਵਿਆਹ ਹੁੰਦਾ ਹੈ ਕਿ ਨਹੀਂ ਇਸ ‘ਤੇ ਹੀ ਕਹਾਣੀ ਕੇਂਦਰਿਤ ਹੈ।
-PTCNews