ਮੱਧ ਪ੍ਰਦੇਸ਼: ਸੈਰ ਤੇ ਗਏ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੋਈ ਮੌਤ, ਜਾਣੋ ਮਾਮਲਾ

bjp
ਮੱਧ ਪ੍ਰਦੇਸ਼: ਸੈਰ ਤੇ ਗਏ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੋਈ ਮੌਤ, ਜਾਣੋ ਮਾਮਲਾ

ਮੱਧ ਪ੍ਰਦੇਸ਼: ਸੈਰ ਤੇ ਗਏ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੋਈ ਮੌਤ, ਜਾਣੋ ਮਾਮਲਾ,ਬਾਰਵਾਨੀ: ਮੱਧ ਪ੍ਰਦੇਸ਼ ਦੇ ਬਾਰਵਾਨੀ ਜ਼ਿਲੇ ਤੋਂ ਇੱਕ ਹੋਰ ਭਾਜਪਾ ਨੇਤਾ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸਵੇਰੇ ਦੀ ਸੈਰ ‘ਤੇ ਗਏ ਭਾਜਪਾ ਦੇ ਨੇਤਾ ਦੀ ਮ੍ਰਿਤਕ ਲਾਸ਼ ਮਿਲਣ ਕਾਰਨ ਲੋਕਾਂ ‘ਚ ਹੜਕੰਪ ਮੱਚ ਗਿਆ।

bjp
ਮੱਧ ਪ੍ਰਦੇਸ਼: ਸੈਰ ਤੇ ਗਏ ਭਾਜਪਾ ਨੇਤਾ ਮਨੋਜ ਠਾਕਰੇ ਦੀ ਹੋਈ ਮੌਤ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਭਾਜਪਾ ਦੇ ਨੇਤਾ ਮਨੋਜ ਠਾਕਰੇ ਵਜੋਂ ਹੋਈ ਹੈ।ਮਨੋਜ ਠਾਕਰੇ ਅੱਜ ਸਵੇਰਸਾਰ ਸੈਰ ‘ਤੇ ਗਏ ਸਨ ਅਤੇ ਘਰ ਤੋਂ ਥੋੜ੍ਹੀ ਦੂਰੀ ‘ਤੇ ਉਨ੍ਹਾਂ ਦੀ ਮ੍ਰਿਤਕ ਲਾਸ਼ ਮਿਲੀ।

ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ।

ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News