Fri, Apr 19, 2024
Whatsapp

ਰੈਮਡੇਸਿਵਿਰ ਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ 

Written by  Shanker Badra -- May 07th 2021 12:50 PM
ਰੈਮਡੇਸਿਵਿਰ ਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ 

ਰੈਮਡੇਸਿਵਿਰ ਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ 

ਗਵਾਲੀਅਰ : ਅਹਿਮਦਾਬਾਦ ਤੋਂ ਰੈਮਡੇਸਿਵਿਰ ਇੰਜੈਕਸ਼ਨ ਦੀ ਖੇਪ ਲੈ ਕੇ ਗਵਾਲੀਅਰ ਆ ਰਹੇ ਮੱਧ ਪ੍ਰਦੇਸ਼ ਸਰਕਾਰ ਦਾਹਵਾਈ ਜਹਾਜ਼ ਗਵਾਲੀਅਰ ਦੇ ਏਅਰ ਫੋਰਸ ਦੇ ਮਹਾਰਾਜਪੁਰਾ ਏਅਰਬੇਸ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਲੈਂਡਿੰਗ ਦੌਰਾਨ ਇੰਜਣ ਵਿਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਜਹਾਜ਼ ਪਲਟ ਗਿਆ। ਹਾਦਸੇ ਵਿਚ ਸੀਨੀਅਰ ਪਾਇਲਟ ਕੈਪਟਨ ਸਈਦ ਮਾਜਿਦ ਅਖਤਰ, ਪਾਇਲਟ ਸ਼ਿਵਸ਼ੰਕਰ ਜੈਸਵਾਲ ਅਤੇ ਇੱਕ ਅਫ਼ਸਰ ਜ਼ਖਮੀ ਹੋ ਗਏ। BKU ਉਗਰਾਹਾਂ ਵੱਲੋਂ ਲੌਕਡਾਊਨ ਵਿਰੁੱਧ 8 ਮਈ ਨੂੰ ਪੰਜਾਬ ਭਰ 'ਚ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ [caption id="attachment_495506" align="aligncenter" width="300"]MP Govt Charter Plane Carrying Remdesivir Crash-Lands in Gwalior ਰੈਮਡੇਸਿਵਿਰਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ[/caption] ਇਸ ਮਗਰੋਂ ਸਾਰਿਆਂ ਨੂੰ ਗਵਾਲੀਅਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਹਾਜ਼ ਗੁਜਰਾਤ ਦੇ ਅਹਿਮਦਾਬਾਦ ਤੋਂ ਰੈਮਡੇਸਿਵਿਰ ਇੰਜੈਕਸ਼ਨ ਲੈ ਕੇ ਆਇਆ ਸੀ। ਇਹ ਜਹਾਜ਼ ਪਹਿਲਾਂ ਅਹਿਮਦਾਬਾਦ ਤੋਂ ਰੈਮਡੇਸਿਵਿਰ ਇੰਜੈਕਸ਼ਨ ਲੈ ਕੇ ਇੰਦੌਰ ਪਹੁੰਚਿਆ ਸੀ। ਉਥੇ ਅਨਲੋਡਿੰਗ ਤੋਂ ਬਾਅਦ ਬਚੇ ਹੋਏ ਡੋਜ਼ ਲੈ ਕੇ ਗਵਾਲੀਅਰ ਏਅਰਪੋਰਟ ਪੁੱਜਿਆ ਸੀ ਪਰ ਗਵਾਲੀਅਰ ਵਿਚ ਲੈਂਡਿੰਗ ਤੋਂ ਪਹਿਲਾਂਹੀ ਜਹਾਜ਼ ਦੇ ਇੰਜਣ ਵਿਚ ਤਕਨੀਕੀ ਖਰਾਬੀ ਆ ਗਈ। [caption id="attachment_495504" align="aligncenter" width="300"]MP Govt Charter Plane Carrying Remdesivir Crash-Lands in Gwalior ਰੈਮਡੇਸਿਵਿਰਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ[/caption] ਸੀਨੀਅਰ ਪਾਇਲਟ ਕੈਪਟਨ ਸਈਦ ਮਾਜਿਦ ਅਖਤਰ ਨੇ ਸਮਝਦਾਰੀ ਦਿਖਾਉਂਦੇ ਹੋਏ ਨਿਰਧਾਰਤ ਪੁਆਇੰਟ ਤੋਂ 200 ਮੀਟਰ ਪਹਿਲਾਂ ਹੀ ਜਹਾਜ਼ ਨੂੰ ਰਨਵੇ 'ਤੇ ਪਾ ਦਿੱਤਾ। ਉਨ੍ਹਾਂ ਨੇ ਸਪੀਡ ਘੱਟ ਕਰਦੇ ਹੋਏ ਜਹਾਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਰਨਵੇ 'ਤੇ ਤਿਲਕ ਕੇ ਪਲਟ ਗਿਆ।ਇਸ ਘਟਨਾ ਵਿਚ 2 ਪਾਈਲਟਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। [caption id="attachment_495503" align="aligncenter" width="300"]MP Govt Charter Plane Carrying Remdesivir Crash-Lands in Gwalior ਰੈਮਡੇਸਿਵਿਰਇੰਜੈਕਸ਼ਨ ਲੈ ਕੇ ਆ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਸਮੇਤ 3 ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ ਦੱਸ ਦੇਈਏ ਕਿ ਕਰੀਬ ਸਾਲ ਪਹਿਲਾਂ ਵਿਦੇਸ਼ ਤੋਂ ਮੰਗਾਏ ਗਏ 65 ਕਰੋੜ ਕੀਮਤ ਦੇ ਜਹਾਜ਼ ਨੁੂੰ ਪਿਛਲੇ ਹਫਤੇ ਹੀ ਮੈਂਟੇਨੈਸ ਲਈ ਖੜ੍ਹਾ ਕੀਤਾ ਸੀ। 100 ਘੰਟੇ ਦੀ ਉਡਾਣ ਭਰਨ ਅਤੇ ਹੋਣ ਵਾਲੀ ਮੁਰੰਮਤ ਤੋਂ ਬਾਅਦ ਇੱਕ ਦੋ ਦਿਨ ਪਹਿਲਾਂ ਹੀ ਉਡਾਣ ਦੇ ਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਇਹ ਅਲੱਗ ਅਲੱਗ ਸ਼ਹਿਰਾਂ ਵਿਚ ਰੈਮਡੇਸਿਵਿਰ ਇੰਜੈਕਸ਼ਨ, ਵੈਕਸੀਨ ਤੇ ਹਰ ਦਵਾਈਆਂ ਪਹੁੰਚਾ ਰਿਹਾ ਸੀ। -PTCNews


Top News view more...

Latest News view more...