ਕੋਰੋਨਾ ਨੇ ਉਜਾੜਿਆ ਪਰਿਵਾਰ, ਪਤੀ ਦੀ ਮੌਤ ਤੋਂ ਤੁਰੰਤ ਬਾਅਦ ਗ਼ਮਜ਼ਦਾ ਪਤਨੀ ਨੇ ਹਸਪਤਾਲ ‘ਚ ਹੀ ਦਿੱਤੀ ਜਾਨ

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ਵਿਚ ਫੈਲਿਆ ਹੋਇਆ ਹੈ , ਜਿਥੇ ਰੋਜ਼ਾਨਾ ਕੋਰੋਨਾ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ 4ਲੱਖ ਨੂੰ ਪਾਰ ਕਰ ਚੁੱਕਿਆ ਹੈ , ਉੱਥੇ ਹੀ ਇਸ ਦੇ ਖ਼ੌਫ ਹੇਠ ਲੋਕ ਖ਼ੁਦਕੁਸ਼ੀ ਜਿਹੇ ਕਦਮ ਚੁੱਕ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਦੌਰ ਦੇ ਤੁਕੋਗੰਜ ਥਾਣਾ ਖੇਤਰ ਸਥਿਤੀ ਇਕ ਪ੍ਰਾਈਵੇਟ ਹਸਪਤਾਲ ‘ਚ ਸ਼ਨੀਵਾਰ ਦੀ ਸ਼ਾਮ ਇੱਕ ਮਹਿਲਾ ਵੱਲੋਂ ਖ਼ੁਦਕੁਸ਼ੀ ਕਰ ਲਈ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ

ਦੱਸਿਆ ਜਾ ਰਿਹਾ ਹੈ ਕਿ ਖ਼ੁਦਕੁਸ਼ੀ ਕਰਨ ਵਾਲੀ ਮਹਿਲਾ ਦਾ ਪਤੀ ਕੋਰੋਨਾ ਪਾਜ਼ੇਟਿਵ ਸੀ, ਜਿਸ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਸੀ। ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਮੌਤ ਦਾ ਗ਼ਮ ਨਾ ਸਹਾਰਦੀ ਹੋਈ ਦੁਖੀ ਮਹਿਲਾ ਨੇ ਨਿਜੀ ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

 Also Read | Coronavirus in India: PM Narendra Modi a ‘super-spreader’ of COVID-19, says IMA Vice President
ਘਟਨਾ ਦੀ ਸੂਚਨਾ ਮਿਲਦੇ ਹੀ ਤੁਕੋਗੰਜ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਤੁਕੋਗੰਜ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਦੇਵੀ ਦਿਆਲ ਬਘੇਲ ਨੇ ਦੱਸਿਆ ਕਿ ਰਾਹੁਲ ਜੈਨ ਨਾਂ ਦਾ ਵਿਅਕਤੀ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਇਆ ਸੀ, ਜਿਸ ਨੂੰ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਰਾਹੁਲ ਜੈਨ ਦੀ ਮੌਤ ਹੋ ਗਈ। ਜਿਵੇਂ ਹੀ ਖੁਸ਼ਬੂ ਨੂੰ ਪਤੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੇ ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

 ਮਾਮਲੇ ਦੀ ਜਾਂਚ ਕਰ ਰਹੇ ਸਥਾਨਕ ਸਬ-ਇੰਸਪੈਕਟਰ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 6:45 ਵਜੇ ਦੀ ਹੈ। ਖੁਸ਼ਬੂ ਨਾਂ ਦੀ ਮਹਿਲਾ ਨੇ ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਚ ਦੋਹਰਾ ਮਾਤਮ ਛਾ ਗਿਆ ਅਤੇ ਸਥਾਨਕ ਲੋਕ ਵੀ ਇਸ ਨਾਲ ਸਹਿਮ ਗਏ ਹਨ , ਕਿ ਇਕ ਪਾਸੇ ਕੋਰੋਨਾ ਦੀ ਮਾਰ ‘ਤੇ ਉੱਤੋਂ ਦਿਲ ਛੱਡ ਜਾਂਦੇ ਲੋਕ ਇੰਝ ਹੀ ਆਪਣੀਆਂ ਜ਼ਿੰਦਗੀਆਂ ਗਵਾਉਂਦੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।