Thu, Apr 18, 2024
Whatsapp

ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

Written by  Shanker Badra -- July 04th 2019 05:26 PM
ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ:ਲੁਧਿਆਣਾ : ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਨੌਜਵਾਨਾਂ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਵੱਖਰੇ-ਵੱਖਰੇ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ। ਹਰ ਸਾਲ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਪੰਜਾਬੀ ਨੌਜਵਾਨਾਂ/ਗੱਭਰੂਆਂ ਦੇ ਹੁਨਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਸਟਰ ਪੰਜਾਬ ਵਰਗੇ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ। [caption id="attachment_315079" align="aligncenter" width="300"]Mr. Punjab 2019 Audition today in Ludhiana ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ[/caption] ਇਸ ਵਾਰ ਵੀ ਪੀਟੀਸੀ ਨੈੱਟਵਰਕ ਵੱਲੋਂ ਮਿਸਟਰ ਪੰਜਾਬ 2019 ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦੇ ਆਡੀਸ਼ਨ ਅੱਜ ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਫ਼ਿਰੋਜ਼ਪੁਰ ਰੋਡ 'ਤੇ ਹੋਏ ਹਨ।ਜਿਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਸਨ ਅਤੇ ਇਨ੍ਹਾਂ ਗੱਭਰੂਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਨੌਜਾਵਾਨਾਂ ਦੇ ਹੁਨਰ ਨੂੰ ਪਰਖਣ ਲਈ ਇਹਾਨਾ ਢਿੱਲੋਂ,ਰਵਿੰਦਰ ਗਰੇਵਾਲ,ਕੁਲਜਿੰਦਰ ਸਿੱਧੂ ਜੱਜ ਦੇ ਤੌਰ ‘ਤੇ ਮੌਜੂਦ ਸਨ। [caption id="attachment_315078" align="aligncenter" width="300"]Mr. Punjab 2019 Audition today in Ludhiana ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰਚੰਡੀਗੜ੍ਹ ਦੇ ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ ‘ਚ ਆਡੀਸ਼ਨ ਹੋਏ ਸਨ ,ਜਿਥੇ ਵੱਡੀ ਗਿਣਤੀ ਪੰਜਾਬ/ਹਰਿਆਣਾ ਸਮੇਤ ਕਈ ਹੋਰ ਸੂਬਿਆਂ ਦੇ ਨੌਜਵਾਨ ਪਹੁੰਚੇ ਸਨ।ਪੀਟੀਸੀ ਪੰਜਾਬੀ ਪੰਜਾਬੀਆਂ ਲਈ ਅਜਿਹਾ ਮੰਚ ਬਣ ਚੁੱਕਿਆ ਹੈ, ਜਿਸ ‘ਤੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੇ ਅੰਦਰ ਛਿਪੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਲਿਆ ਰਹੇ ਹਨ। ਸੋ ਤੁਹਾਡੇ ਅੰਦਰ ਵੀ ਹੈ ਟੈਲੇਂਟ ਤਾਂ ਫਿਰ ਦੇਰ ਕਿਸ ਗੱਲ ਦੀ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਓ ਸਕਦੇ ਹੋ। [caption id="attachment_315080" align="aligncenter" width="300"]Mr. Punjab 2019 Audition today in Ludhiana ਮਿਸਟਰ ਪੰਜਾਬ 2019 ਲਈ ਅੱਜ ਲੁਧਿਆਣਾ 'ਚ ਹੋਏ ਆਡੀਸ਼ਨ , ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ[/caption] ਮਿਸਟਰ ਪੰਜਾਬ-2019′ ‘ਚ ਹਿੱਸਾ ਲੈਣ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ।

 
View this post on Instagram
 

#MrPunjab2019 #LudhianaAuditions #LiveUpdate Participants have reached to the venue with great enthusiasm for today's Mr. Punjab 2019 auditions in Ludhiana !! #MrPunjab #MrPunjab2019 #PTCPunjabi #PTCNetwork

A post shared by PTC Punjabi (@ptc.network) on


ਇਸ ਤਰ੍ਹਾਂ ਹਨ ਆਡੀਸ਼ਨ ਦੀ ਤਰੀਕ ਤੇ ਪਤਾ :- ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.00 ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 10 ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ। -PTCNews

Top News view more...

Latest News view more...