Advertisment

ਮਿਸਟਰ ਪੰਜਾਬ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ 'ਚ ਨੌਜਵਾਨ ਅਜ਼ਮਾ ਰਹੇ ਨੇ ਕਿਸਮਤ

author-image
Jashan A
Updated On
New Update
ਮਿਸਟਰ ਪੰਜਾਬ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ 'ਚ ਨੌਜਵਾਨ ਅਜ਼ਮਾ ਰਹੇ ਨੇ ਕਿਸਮਤ
Advertisment
ਮਿਸਟਰ ਪੰਜਾਬ 2019 ਲਈ ਆਡੀਸ਼ਨ ਹੋਏ ਸ਼ੁਰੂ, ਅੱਜ ਚੰਡੀਗੜ੍ਹ 'ਚ ਨੌਜਵਾਨ ਅਜ਼ਮਾ ਰਹੇ ਨੇ ਕਿਸਮਤ ,ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਨੌਜਵਾਨਾਂ ਦੇ ਹੁਨਰ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਵੱਖਰੇ-ਵੱਖਰੇ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ। ਹਰ ਸਾਲ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਪੰਜਾਬੀ ਨੌਜਵਾਨਾਂ/ਗੱਭਰੂਆਂ ਦੇ ਹੁਨਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਸਟਰ ਪੰਜਾਬ ਵਰਗੇ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ। publive-imageਇਸ ਵਾਰ ਵੀ ਪੀਟੀਸੀ ਨੈੱਟਵਰਕ ਵੱਲੋਂ ਮਿਸਟਰ ਪੰਜਾਬ 2019 ਸ਼ੋਅ ਕਰਵਾਇਆ ਜਾ ਰਿਹਾ ਹੈ। ਜਿਸ ਦੇ ਆਡੀਸ਼ਨ ਅੱਜ ਚੰਡੀਗੜ੍ਹ ‘ਚ ਹੋ ਚੁੱਕੇ ਹਨ। ਚੰਡੀਗੜ੍ਹ ਦੇ ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ ‘ਚ ਆਡੀਸ਼ਨ ਦਾ ਪ੍ਰਬੰਧ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਪੰਜਾਬ/ਹਰਿਆਣਾ ਸਮੇਤ ਕਈ ਹੋਰ ਸੂਬਿਆਂ ਦੇ ਨੌਜਵਾਨ ਪਹੁੰਚ ਰਹੇ ਹਨ। ਇਨ੍ਹਾਂ ਨੌਜਾਵਾਨਾਂ ਦੇ ਹੁਨਰ ਨੂੰ ਪਰਖਣ ਲਈ ਇਹਾਨਾ ਢਿੱਲੋਂ,ਰਵਿੰਦਰ ਗਰੇਵਾਲ,ਕੁਲਜਿੰਦਰ ਸਿੱਧੂ ਜੱਜ ਦੇ ਤੌਰ ‘ਤੇ ਮੌਜੂਦ ਹਨ।
Advertisment
ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਨਿੱਜੀ ਤੌਰ 'ਤੇ ਉਠਾਉਣ ਦਾ ਐਲਾਨ ਮਿਸਟਰ ਪੰਜਾਬ-2019′ ‘ਚ ਹਿੱਸਾ ਲੈਣ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ। ਇਸ ਤਰ੍ਹਾਂ ਹਨ ਆਡੀਸ਼ਨ ਦੀ ਤਰੀਕ ਤੇ ਪਤਾ :- ਲੁਧਿਆਣਾ ਆਡੀਸ਼ਨ :- 4 ਜੁਲਾਈ ਸਵੇਰੇ 9.00 ਵਜੇ ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.00 ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 10 ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ। -PTC News-
mr-punjab-2019 mr-punjab-2019-news latest-mr-punjab-2019-news chandigarh-auditions chandigarh-auditions-news latest-chandigarh-auditions-news
Advertisment

Stay updated with the latest news headlines.

Follow us:
Advertisment