MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆ ਮਿਸਟਰ ਪੰਜਾਬ 2019 ਦਾ ਤਾਜ

MR PUNJAB 2019 : Randeep Singh win award 'Mr Punjab 2019'
MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆਮਿਸਟਰ ਪੰਜਾਬ 2019 ਦਾ ਤਾਜ 

MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆ ਮਿਸਟਰ ਪੰਜਾਬ 2019 ਦਾ ਤਾਜ:ਜਲੰਧਰ : ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਨੌਜਵਾਨਾਂ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਵੱਖਰੇ-ਵੱਖਰੇ ਟੈਲੇਂਟ ਸ਼ੋਅ ਕਰਵਾਏ ਜਾਂਦੇ ਹਨ। ਇਸ ਵਾਰ ਵੀ ਪੀਟੀਸੀ ਨੈੱਟਵਰਕ ਵੱਲੋਂ ਮਿਸਟਰ ਪੰਜਾਬ 2019 ਸ਼ੋਅ ਕਰਵਾਇਆ ਗਿਆ ਸੀ।ਜਿਸ ਦਾ ਗਰੈਂਡ ਫਿਨਾਲੇ ਐਤਵਾਰ ਨੂੰ ਜਲੰਧਰ ਦੇ ਵਿੱਚ ਹੋਇਆ ਹੈ।

MR PUNJAB 2019 : Randeep Singh win award 'Mr Punjab 2019'
MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆਮਿਸਟਰ ਪੰਜਾਬ 2019 ਦਾ ਤਾਜ

ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ ਦੇ ਵਿੱਚ ਕਿਸ ਨੇ ਮਾਰੀਆਂ ਮੱਲਾਂ ਹੁਣ ਇਹ ਦੱਸਣ ਲੱਗੇ ਹਾਂ। ਇਸ ਗਰੈਂਡ ਫਿਨਾਲੇ ਦੀ ਉਸ ਘੜੀ ਦਾ ਇੰਤਜ਼ਾਰ ਹਰ ਪੰਜਾਬੀ ਨੂੰ ਸੀ।ਇਸ ਸ਼ਾਨਦਾਰ ਸਫ਼ਰ ਦੌਰਾਨ ਹਰ ਕਿਸੇ ਨੇ ਆਪਣਾ ਬੈਸਟ ਦਿੱਤਾ ਪਰ ਮਿਸਟਰ ਪੰਜਾਬ ਦਾ ਤਾਜ ਉਸ ਦੀ ਹੀ ਝੋਲੀ ਗਿਆ ਹੈ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ ਅਤੇ ਜਿਸ ਦੇ ਟੈਲੇਂਟ ਵਿੱਚ ਕੁੱਝ ਦਮ ਸੀ।

MR PUNJAB 2019 : Randeep Singh win award 'Mr Punjab 2019'
MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆਮਿਸਟਰ ਪੰਜਾਬ 2019 ਦਾ ਤਾਜ

ਮਿਸਟਰ ਪੰਜਾਬ 2019 ਦਾ ਖਿਤਾਬ ਹੁਸ਼ਿਆਰਪੁਰ ਦੇ ਰਹਿਣ ਵਾਲੇ ਰਣਦੀਪ ਸਿੰਘ ਨੇ ਹਾਸਿਲ ਕੀਤਾ ਹੈ। ਦੂਜੇ ਸਥਾਨ ‘ਤੇ ਰਹਿਣ ਵਾਲੇ ਕੰਟੈਸਟੇਂਟ ਦਾ ਨਾਮ ਹੈ ਗਗਨ ਵਰਮਾ ,ਜਿਹੜੇ ਮੁਹਾਲੀ ਦੇ ਰਹਿਣ ਵਾਲੇ ਹਨ।ਤੀਜੇ ਨੰਬਰ ‘ਤੇ ਰਹਿਣ ਵਾਲੇ ਪ੍ਰਤੀਭਾਗੀ ਦਾ ਨਾਮ ਹੈ,ਗੁਰਪ੍ਰੀਤ ਸਿੰਘ ਜਿਹੜੇ ਸੰਗਰੂਰ ਜਿਲ੍ਹੇ ਦੇ ਰਹਿਣ ਵਾਲੇ ਹਨ।

MR PUNJAB 2019 : Randeep Singh win award 'Mr Punjab 2019'
MR PUNJAB 2019 : ਜਾਣੋਂ ,ਕਿਸ ਦੇ ਸਿਰ ਸਜਿਆਮਿਸਟਰ ਪੰਜਾਬ 2019 ਦਾ ਤਾਜ

ਦੱਸ ਦਈਏ ਰਣਦੀਪ ਸਿੰਘ ਨੂੰ ਪੀਟੀਸੀ ਪੰਜਾਬੀ ਵੱਲੋਂ 1 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਰਣਦੀਪ ਸਿੰਘ ਨੂੰ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ‘ਚ ਨਾਇਕ ਦੀ ਭੂਮਿਕਾ ਨਿਭਾਉਣ ਨੂੰ ਮਿਲੇਗੀ। ਦੂਜੇ ਨੰਬਰ ‘ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਮਿਲਿਆ ਹੈ। ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਕੰਟੈਸਟੇਂਟ ਨੂੰ 35 ਹਜ਼ਾਰ ਦੀ ਨਕਦ ਰਾਸ਼ੀ ਦਾ ਇਨਾਮ ਪੀਟੀਸੀ ਨੈੱਟਵਰਕ ਵੱਲੋਂ ਦਿੱਤਾ ਗਿਆ ਹੈ।
-PTCNews