Fri, Apr 26, 2024
Whatsapp

ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂ

Written by  Ravinder Singh -- June 17th 2022 12:43 PM
ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂ

ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਦਾਲ ਨੇ ਧੂਰੀ ਜਾਂਦੇ ਹੋਏ ਅੱਜ ਰਾਹ 'ਚ ਰੁਕ ਕੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਮੰਗਾਂ ਪੂਰੀਆਂ ਨਾ ਹੋਣ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਧਰਨਾ ਲਾਉਣਾ ਪਿਆ। ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂਹਾਲਾਂਕਿ ਭਗਵੰਤ ਮਾਨ ਕੱਲ੍ਹ ਉਨ੍ਹਾਂ ਨੂੰ ਅਣਗੌਲਿਆ ਕਰ ਲੰਘ ਗਏ ਸਨ। ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਇੱਕ ਮੰਗ ਪੱਤਰ ਦਿੱਤਾ। ਇਸ ਸਬੰਧੀ ਸਾਬਕਾ ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗਾਂ ਹੱਲ ਕਰਵਾਉਣ ਲਈ ਹਰ ਯਤਨ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਭਗਵੰਤ ਮਾਨ ਲਈ ਚੰਗਾ ਹੋਵੇਗਾ ਕਿ ਲੋਕਾਂ ਦੇ ਵਿਰੋਧ ਤੋਂ ਭੱਜਣ ਦੀ ਬਜਾਏ, ਉਹ ਸੁਹਿਰਦਤਾ ਨਾਲ ਇਸ ਦਾ ਸਾਹਮਣਾ ਕਰਨ ਦੀ ਆਦਤ ਪਾਉਣ। ਸੁਖਬੀਰ ਸਿੰਘ ਬਾਦਲ ਸੰਗਰੂਰ ਜ਼ਿਮਨੀ ਚੋਣ ਲਈ ਪੰਥਕਾਂ ਧਿਰਾਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਹੋਏ ਹਨ। ਇਸ ਮੌਕੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਨਿਤਰਨ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਦਾ ਇਕ-ਇਕ ਵੋਟ ਬੰਦੀ ਸਿੰਘ ਦੀ ਰਿਹਾਈ ਦੇ ਹੱਕ ਵਿੱਚ ਨਿਤਰੇਗੀ। ਸੁਖਬੀਰ ਸਿੰਘ ਬਾਦਲ ਨੇ ਆਯੁਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਦੀਆਂ ਮੁਸ਼ਕਲਾਂ ਸੁਣੀਆਂਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਉਮੀਦਵਾਰ ਕਮਲਦੀਪ ਕੌਰ ਨੇ ਵੀ ਵੋਟਰਾਂ ਨੂੰ ਖਾਸ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਕ-ਇਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਹੋ ਸਕੇ। ਵੋਟਾਂ ਦੀ ਸਿਆਸਤ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਅਤੇ ਆਪਾਂ ਵੀ ਵੋਟਾਂ ਦੇ ਰਾਹੀਂ ਦਿੱਲੀ ਸਰਕਾਰ ਨੂੰ ਸੁਨੇਹਾ ਦੇਈਏ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਤੁਸੀ ਆਪਣੀ ਇੱਕ-ਇੱਕ ਵੋਟ ਦੀ ਵਰਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਰਤੋਂ, ਜੋ ਕਿ ਬੰਦੀ ਸਿੰਘਾਂ ਤੁਹਾਡੀ ਇੱਕ-ਇੱਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹਾਅ ਦਾ ਨਾਅਰਾ ਹੋਵੇਗੀ। ਉਨ੍ਹਾਂ ਕਿਹਾ ਕਿ 2024 ਵਿੱਚ ਵੀ ਚੋਣਾਂ ਹੋਣੀਆਂ ਹਨ, ਉਸ ਸਮੇਂ ਭਾਵੇਂ ਤੁਸੀ ਕਿਸੇ ਨੂੰ ਵੀ ਵੋਟ ਕਰੋ, ਪਰ ਇਸ ਵਾਰ ਬੰਦੀ ਸਿੰਘ ਨੂੰ ਮੌਕਾ ਦਿੳ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਹੋਵੇ। ਇਹ ਵੀ ਪੜ੍ਹੋ : ਰਾਜਪੁਰਾ 'ਚ 2 ਬੱਚਿਆਂ ਦੀ ਡਾਇਰੀਆ ਕਾਰਨ ਹੋਈ ਮੌਤ


Top News view more...

Latest News view more...