Advertisment

ਧੋਨੀ ਦਾ ਕ੍ਰਿਕਟ ਤੋਂ ਸੰਨਿਆਸ , ਦੁਨੀਆਂ ਭਰ 'ਚ ਵੀਡੀਓ ਹੋਇਆ ਵਾਇਰਲ

author-image
Shanker Badra
New Update
ਧੋਨੀ ਦਾ ਕ੍ਰਿਕਟ ਤੋਂ ਸੰਨਿਆਸ , ਦੁਨੀਆਂ ਭਰ 'ਚ ਵੀਡੀਓ ਹੋਇਆ ਵਾਇਰਲ
Advertisment
ਧੋਨੀ ਦਾ ਕ੍ਰਿਕਟ ਤੋਂ ਸੰਨਿਆਸ , ਦੁਨੀਆਂ ਭਰ 'ਚ ਵੀਡੀਓ ਹੋਇਆ ਵਾਇਰਲ:ਇੰਗਲੈਂਡ ਨੇ ਭਾਰਤੀ ਕ੍ਰਿਕਟ ਟੀਮ ਨੂੰ ਤੀਜੇ ਵਨ ਡੇ 'ਚ 8 ਵਿਕਟਾਂ ਨਾਲ ਹਰਾ ਕੇ 2-1 ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ।ਮੈਚ ਦੇ ਬਾਅਦ ਵਿਕਟਕੀਪਰ ਐੱਮ.ਐੱਸ.ਧੋਨੀ ਨੇ ਅਜਿਹੀ ਹਰਕਤ ਕੀਤੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਅਫਵਾਹਾਂ ਉੱਡ ਰਹੀਆਂ ਹਨ ਕਿ ਸ਼ਾਇਦ ਧੋਨੀ ਕ੍ਰਿਕਟ ਤੋਂ ਸਨਿਆਸ ਲੈ ਰਹੇ ਹਨ। ਦਰਅਸਲ ਮੈਚ ਬਾਅਦ ਜਦੋਂ ਭਾਰਤੀ ਟੀਮ ਦੇ ਖਿਡਾਰੀ ਡ੍ਰੈਸਿੰਗ ਰੂਮ ਵੱਲ ਵਧ ਰਹੇ ਸੀ ਤਾਂ ਉਨ੍ਹਾਂ ਦੇ ਨਾਲ ਮੈਚ ਅੰਪਾਇਰ ਵੀ ਸਨ।ਧੋਨੀ ਨੇ ਅੰਪਾਇਰ ਤੋਂ ਅਚਾਨਕ ਗੇਂਦ ਮੰਗੀ ਤੇ ਆਪਣੇ ਹੱਥਾਂ ਵਿੱਚ ਲੈ ਕੇ ਚੱਲਣ ਲੱਗੇ।ਇਸ ਦੀ ਵੀਡੀਓ ਜਿਵੇਂ ਹੀ ਵਾਇਰਲ ਹੋਇਆ ਤਾਂ ਪ੍ਰਸ਼ੰਸਕਾਂ ਨੂੰ ਲੱਗਣ ਲੱਗਾ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਹਨ।ਇਸ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਇਹ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਧੋਨੀ ਨੇ ਅੰਪਾਇਰ ਤੋਂ ਗੇਂਦ ਕਿਉਂ ਲਈ।ਜਦਕਿ ਧੋਨੀ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।ਉਸ ਸਮੇਂ ਵੀ ਧੋਨੀ ਨੇਅਜਿਹਾ ਕੀਤਾ ਸੀ ਜਦੋਂ ਟੈਸਟ ਡਰਾਅ ਹੋਇਆ ਤਾਂ ਧੋਨੀ ਨੇ ਅੰਪਾਇਰਾਂ ਤੋਂ ਸਟੰਪ ਲੈ ਲਏ ਸਨ। ਧੋਨੀ ਵੱਲੋਂ ਐਂਪਾਇਰ ਕੋਲੋਂ ਗੇਂਦ ਲੈਣ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।ਧੀਮੀ ਪਾਰੀ ਖੇਡਣ ਲਈ ਪ੍ਰਸ਼ੰਸਕ ਲਗਾਤਾਰ ਧੋਨੀ ਦੀ ਆਲੋਚਨਾ ਕਰ ਰਹੇ ਹਨ।ਕਈ ਲੋਕ ਤਾਂ ਕਹਿ ਰਹੇ ਹਨ ਕਿ ਹੁਣ ਧੋਨੀ ਵਿੱਚ ਉਹ ਗੱਲ ਨਹੀਂ ਰਹੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment