ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ

ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ 'ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ 

ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ:ਨਵੀਂ ਦਿੱਲੀ : ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬੁੱਧਵਾਰ ਨੂੰ ਕੇਕੇਆਰ ਖ਼ਿਲਾਫ਼ ਮੈਚ ਹਾਰ ਗਏ ਸੀ ਤੇ ਉਸ ਦੇ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਦੀ ਪੰਜ ਸਾਲ ਦੀ ਬੇਟੀ ਜੀਵਾ ‘ਤੇ ਜਿਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ,ਉਸ ਦੀ ਜਿੰਨੀ ਵੀ ਅਲੋਚਨਾ ਕੀਤੀ ਜਾਵੇ ਉਹ ਘੱਟ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਦਿੱਤੀ ਗਈ ਹੈ।

ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ

ਦੱਸ ਦੇਈਏ ਕਿ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਧੋਨੀ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਮੈਚ ਵਿੱਚ 168 ਦੌੜਾਂ ਦਾ ਟੀਚਾ ਦਿੱਤਾ ਸੀ। ਚੇਨਈ ਦੀ ਟੀਮ 157 ਦੌੜਾਂ ਬਣਾ ਸਕੀ ਅਤੇ 10 ਦੌੜਾਂ ਨਾਲ ਹਾਰ ਗਈ। ਇਸ ਮੈਚ ਵਿੱਚ ਧੋਨੀ 12 ਗੇਂਦਾਂ ਵਿੱਚ 11 ਦੌੜਾਂ ਹੀ ਬਣਾ ਸਕਿਆ। ਜਿਸ ਤੋਂ ਬਾਅਦ ਨਾਰਾਜ਼ ਟ੍ਰੋਲਜ਼ ਨੇ ਸੋਸ਼ਲ ਮੀਡੀਆ ‘ਤੇ ਅਜਿਹੀਆਂ ਧਮਕੀਆਂ ਅਤੇ ਅਪਸ਼ਬਦਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ।

ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ

ਚੇਨਈ ਦੀ ਟੀਮ ਕੇਕੇਆਰ ਤੋਂ ਹਾਰ ਜਾਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਟਰੋਲ ਹੋ ਗਈ, ਉਸ ਨੂੰ ਆਪਣੀ 5 ਸਾਲ ਦੀ ਬੇਟੀ ਜੀਵਾ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਧੋਨੀ ਦੀ ਪੰਜ ਸਾਲਾ ਬੇਟੀ ਜੀਵਾ ਨੂੰ ਧਮਕੀ ਦੇਣ ਵਾਲੇ ਕੁਝ ਟਵਿੱਟਰ ਤੇ ਫੇਸਬੁੱਕ ਪੋਸਟ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਕਈ ਪੋਸਟ ‘ਚ ਧੋਨੀ ਦੀ ਬੇਟੀ ਨੂੰ ਧਮਕੀ ਦਿੱਤੀ ਗਈ ਹੈ।

ਮਹਿੰਦਰ ਸਿੰਘ ਧੋਨੀ ਦੀ 5 ਸਾਲ ਦੀ ਬੇਟੀ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ , ਜਾਣੋਂ ਪੂਰਾ ਮਾਮਲਾ

ਫਿਲਮ ਅਭਿਨੇਤਰੀ ਨਗਮਾ ਇਸ ਘਟਨਾ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਇਕ ਖ਼ਬਰ ਦਾ ਲਿੰਕ ਸਾਂਝਾ ਕਰਦਿਆਂ ਨਗਮਾ ਨੇ ਇਕ ਟਵੀਟ ਵਿਚ ਲਿਖਿਆ, “ਅਸੀਂ ਇਕ ਰਾਸ਼ਟਰ ਵਜੋਂ ਕਿੱਥੇ ਖੜੇ ਹਾਂ। ਇਹ ਸ਼ਰਮਨਾਕ ਹੈ ਕਿ ਆਈਪੀਐਲ ਵਿੱਚ ਕੇਕੇਆਰ ਦੁਆਰਾ ਚੇਨਈ ਸੁਪਰ ਕਿੰਗਜ਼ ਦੀ ਹਾਰ ਤੋਂ ਬਾਅਦ, ਲੋਕਾਂ ਨੇ ਧੋਨੀ ਦੀ 5 ਸਾਲ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ। ਸ਼੍ਰੀਮਾਨ ਜੀ, ਸਾਡੇ ਦੇਸ਼ ਵਿਚ ਕੀ ਹੋ ਰਿਹਾ ਹੈ?

ਇਰਫਾਨ ਪਠਾਨ ਨੇ ਵੀ ਇਸ ਨੂੰ ਸ਼ਰਨਨਾਕ ਘਟਨਾ ਕਰਾਰ ਦਿੱਤਾ ਤੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸਾਰੇ ਖਿਡਾਰੀ ਮੈਦਾਨ ‘ਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਪ੍ਰਦਰਸ਼ਨ ਖ਼ਰਾਬ ਹੋ ਜਾਂਦਾ ਹੈ ਪਰ ਕਿਸੇ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਇਕ ਛੋਟੀ ਜਿਹੀ ਬੱਚੀ ਲਈ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰੇ ਤੇ ਉਸ ਨੂੰ ਧਮਕੀ ਦੇਵੇ।
-PTCNews