Sat, Apr 20, 2024
Whatsapp

ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਦੇਹਾਂਤ ‘ਤੇ ਪੰਜਾਬ ’ਚ ਰਾਜਸੀ ਸੋਗ ਦਾ ਐਲਾਨ

Written by  Jashan A -- August 27th 2019 04:44 PM
ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਦੇਹਾਂਤ ‘ਤੇ ਪੰਜਾਬ ’ਚ ਰਾਜਸੀ ਸੋਗ ਦਾ ਐਲਾਨ

ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਦੇਹਾਂਤ ‘ਤੇ ਪੰਜਾਬ ’ਚ ਰਾਜਸੀ ਸੋਗ ਦਾ ਐਲਾਨ

ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਦੇਹਾਂਤ ‘ਤੇ ਪੰਜਾਬ ’ਚ ਰਾਜਸੀ ਸੋਗ ਦਾ ਐਲਾਨ,ਚੰਡੀਗੜ੍ਹ: ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦੇਹਾਂਤ ਹੋ ਗਿਆ ਹੈ। ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਦੇਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਅੱਜ ਦੇ ਦਿਨ ਲਈ ਰਾਜਸੀ ਸੋਗ ਦਾ ਐਲਾਨ ਕੀਤਾ ਗਿਆ ਹੈ। rajnish babbiਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਸਰਕਾਰੀ ਦਫਤਰਾਂ ਵਿਚ ਕੋਈ ਮਨੋਰੰਜਨ ਨਹੀਂ ਹੋਵੇਗਾ ਸੂਬੇ ਵਿਚ ਰੋਜ਼ਾਨਾ ਜਿੱਥੇ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ, ਉਸ ਨੂੰ ਅੱਧਾ ਝੁੱਕਿਆ ਰੱਖਿਆ ਜਾਵੇਗਾ। ਹੋਰ ਪੜ੍ਹੋ: DTC ਬੱਸ 'ਚ ਡਰਾਈਵਰ, ਕੰਡਕਟਰ, ਤੇ ਮਾਰਸ਼ਲ ਕਰ ਰਹੇ ਸਨ ਲੜਕੀ ਨਾਲ ਡਾਂਸ, ਵੀਡੀਓ ਵਾਇਰਲ ਹੋਇਆ ਤਾਂ ਗਵਾਈ ਨੌਕਰੀ ਇਸ ਦੇ ਨਾਲ ਹੀ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ/ਕਾਰਪੋਰੇਸ਼ਨਾਂ/ਬੋਰਡਾਂ/ਵਿੱਦਿਅਕ ਸੰਸਥਾਵਾਂ ਵਿਚ ਅੱਜ ਦੇ ਬਾਕੀ ਬਚੇ ਹੋਏ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਹੈ। rajnish babbiਤੁਹਾਨੂੰ ਦੱਸ ਦਈਏ ਕਿ ਰਜਨੀਸ਼ ਕੁਮਾਰ ਬੱਬੀ ਨੇ ਅੱਜ ਸਵੇਰੇ 3 ਕੁ ਵਜੇ ਆਖ਼ਰੀ ਸਾਹ ਲਿਆ ਹੈ।ਉਹ 58 ਸਾਲਾਂ ਦੇ ਸਨ।ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਜਨੀਸ਼ ਬੱਬੀ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਜ਼ੇਰੇ ਇਲਾਜ ਸਨ ,ਜਿਥੇ ਉਨ੍ਹਾਂ ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਹੈ। -PTC News


Top News view more...

Latest News view more...