ਸੋਸ਼ਲ ਮੀਡੀਆ 'ਤੇ ਉੱਡੀ ਅਦਾਕਾਰ ਮੁਕੇਸ਼ ਖੰਨਾ ਦੀ ਦੇਹਾਂਤ ਦੀ ਖ਼ਬਰ , ਜਾਣੋਂ ਅਸਲ ਸੱਚ   

By Shanker Badra - May 12, 2021 10:05 am

ਮੁੰਬਈ : ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਅਫ਼ਵਾਹ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਵਾਇਰਲ ਹੋ ਰਹੀ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਉਸ ਦੇ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁਕੇਸ਼ ਖੰਨਾ ਦੀ ਸਿਹਤ ਬਾਰੇ ਜਾਣਨ ਲਈ ਲੋਕ ਲਗਾਤਾਰ ਉਨ੍ਹਾਂ ਨੂੰ ਫ਼ੋਨ ਕਰ ਰਹੇ ਸੀ। ਜਦੋਂ ਇਕ ਵਿਅਕਤੀ ਨੇ ਉਸ ਦੀ ਮੌਤ ਦੀ ਖ਼ਬਰ ਫੇਸਬੁੱਕ 'ਤੇ ਪੋਸਟ ਕੀਤੀ ਅਤੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ

Mukesh Khanna rubbishes death rumours, says he’s perfectly alright and doesn’t have Covid ਸੋਸ਼ਲ ਮੀਡੀਆ 'ਤੇ ਉੱਡੀ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਦੇਹਾਂਤ ਦੀ ਖ਼ਬਰ , ਜਾਣੋਂ ਅਸਲ ਸੱਚ

ਜਿਸ ਤੋਂ ਬਾਅਦ ਮੁਕੇਸ਼ ਖੰਨਾ ਨੇ ਖੁਦ ਇੱਕ ਵੀਡੀਓ ਰਾਹੀਂ ਇਸ ਖ਼ਬਰ ਦਾ ਖੰਡਨ ਕੀਤਾ ਹੈ।ਬੀ. ਆਰ. ਚੋਪੜਾ ਦੀ 'ਮਹਾਂਭਾਰਤ' 'ਚ ਭੀਸ਼ਮ ਪਿਤਾਮਾਹ ਦੀ ਭੂਮਿਕਾ ਨਿਭਾ ਕੇ ਅਤੇ ਫਿਰ ਸੀਰੀਅਲ 'ਸ਼ਕਤੀਮਾਨ' 'ਚ ਟਾਈਟਲ ਰੋਲ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮੁਕੇਸ਼ ਖੰਨਾ ਨੇ ਇਕ ਨਿੱਜੀ ਚੈਨਲ ਨਾਲ ਆਪਣੀ ਮੌਤ ਤੋਂ ਇਨਕਾਰ ਨਾਲ ਜੁੜੇ ਇਸ ਵੀਡੀਓ ਸੰਦੇਸ਼ ਨੂੰ ਸ਼ੇਅਰ ਕੀਤਾ ਹੈ।

Mukesh Khanna rubbishes death rumours, says he’s perfectly alright and doesn’t have Covid ਸੋਸ਼ਲ ਮੀਡੀਆ 'ਤੇ ਉੱਡੀ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਦੇਹਾਂਤ ਦੀ ਖ਼ਬਰ , ਜਾਣੋਂ ਅਸਲ ਸੱਚ

ਮੁਕੇਸ਼ ਖੰਨਾ ਨੇ ਕਿਹਾ ਕਿ ਫੇਸਬੁਕ ਉੱਤੇ ਮੇਰੇ ਦੇਹਾਂਤ ਦੀ ਝੂਠੀ ਖ਼ਬਰ ਚੱਲ ਰਹੀ ਹੈ। ਫੈਂਨਸ ਨੂੰ ਕਹਿ ਦਿਓ ਕਿ ਮੈਂ ਤੰਦਰੁਸਤ ਹਾਂ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਾਂ। ਕਿਸੇ ਵੀ ਅਫਵਾਹ ਉੱਤੇ ਭਰੋਸਾ ਨਾ ਕਰੋ। ਮੈਨੂੰ ਲਗਾਤਾਰ ਫੋਨ ਕਾਲਾਂ ਆ ਰਹੇ ਹਨ। ਇਧਰ ਮੈਂ ਆਪਣੀ ਭੈਣ ਲਈ ਆਈਸੀਯੂ ਬੈੱਡ ਦੀ ਤਲਾਸ਼ ਕਰ ਰਿਹਾ ਹਾਂ। ਦਿੱਲੀ ਵਿਚ ਮੇਰੀ ਭੈਣ ਨੂੰ ਆਈਸੀਯੂ ਬੈੱਡ ਦੀ ਦਰਕਾਰ ਹੈ, ਉਸਦੇ ਇੰਤਜਾਮ ਵਿਚ ਲਗਾ ਹਾਂ।

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ

Mukesh Khanna rubbishes death rumours, says he’s perfectly alright and doesn’t have Covid ਸੋਸ਼ਲ ਮੀਡੀਆ 'ਤੇ ਉੱਡੀ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਦੇਹਾਂਤ ਦੀ ਖ਼ਬਰ , ਜਾਣੋਂ ਅਸਲ ਸੱਚ

ਇਸ ਦੇ ਨਾਲ ਹੀ ਉਨ੍ਹਾਂਨੇ ਦੱਸਿਆ, ਮੈਂ ਪੂਰੀ ਤਰ੍ਹਾਂ ਨਾਲ ਨਿਯਮਾਂ ਦਾ ਪਾਲਣ ਕਰ ਰਿਹਾ ਹਾਂ। ਇੱਕ ਸਾਲ ਤੋਂ ਕਿਤੇ ਪਾਰਟੀ ਫੰਕਸ਼ਨ ਵਿਚ ਨਹੀਂ ਗਿਆ ਹਾਂ। ਸੋਸ਼ਲ ਡਿਸਟੇਂਸਿੰਗ ਦਾ ਵੀ ਪੂਰਾ ਖਿਆਲ ਰੱਖਦਾ ਹਾਂ। ਮੈਂ ਦੋਨਾਂ ਵੈਕਸੀਨ ਵੀ ਲੈ ਲਈ ਹੈ, ਚਾਹੁੰਦਾ ਹਾਂ ਮੇਰੇ ਫੈਂਨਸ ਵੀ ਸਾਰੇ ਨਿਯਮ ਦਾ ਪਾਲਣ ਕਰੋ। ਇਸ ਲਈ ਮੈਂ ਸੋਚਿਆ ਕਿ ਮੈਨੂੰ ਆਪਣੇ ਹਾਜ਼ਰੀਨ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ।
-PTCNews

adv-img
adv-img