ਮੁੱਖ ਖਬਰਾਂ

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ   

By Shanker Badra -- April 05, 2021 12:12 pm

ਚੰਡੀਗੜ੍ਹ : ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫੀਆ ਡੌਨ ਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਭੇਜਿਆ ਜਾਵੇਗਾ। ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ। ਇਸ ਦੌਰਾਨ ਮੁਖਤਾਰ ਅੰਸਾਰੀ ਦੀ ਆਮਦ ਦੇ ਮੱਦੇਨਜ਼ਰ ਬਾਂਦਾ ਜੇਲ੍ਹ 'ਚ ਸੁਰੱਖਿਆ ਵਧਾਈ ਗਈ ਹੈ।

Mukhtar Ansari to be handed over to UP Police today , UP's Banda Jail Shift ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ

ਜਾਣਕਾਰੀ ਮੁਤਾਬਕ ਮੁਖਤਾਰ ਅਨਸਾਰੀ ਨੂੰ ਸੜਕ ਮਾਰਗ ਰਾਹੀਂ ਬਾਂਦਾ ਜੇਲ੍ਹ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਏਡੀਜੀ ਪ੍ਰਯਾਗਰਾਜ ਜ਼ੋਨ ਪ੍ਰੇਮ ਪ੍ਰਕਾਸ਼ ਨੂੰ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਬੰਦਾ ਜੇਲ੍ਹ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਮੁਖਤਾਰ ਅੰਸਾਰੀ ਯੂਪੀ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ ਕਥਿਤ ਤੌਰ 'ਤੇ ਬਰਾਮਦਗੀ ਦੇ ਮਾਮਲੇ ਵਿੱਚ ਜਨਵਰੀ 2019 ਤੋਂ ਪੰਜਾਬ ਦੇ ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਕੈਦ ਹੈ।

Mukhtar Ansari to be handed over to UP Police today , UP's Banda Jail Shift ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ

ਇਸੇ ਦੌਰਾਨ ਯੂਪੀ ਨੰਬਰ ਦੀ ਐਂਬੂਲੈਂਸ ਜਿਸ ਵਿੱਚ ਪੰਜਾਬ ਪੁਲਿਸ ਨੇ ਮੁਹਾਲੀ ਦੀ ਅਦਾਲਤ ਵਿੱਚ ਮੁਖਤਾਰ ਅਨਸਾਰੀ ਨੂੰ ਪੇਸ਼ ਕੀਤਾ, ਉਹ ਐਤਵਾਰ ਰਾਤ ਰੂਪਨਗਰ ਜ਼ਿਲੇ 'ਚ ਚੰਡੀਗੜ੍ਹ-ਨੰਗਲ ਹਾਈਵੇਅ 'ਤੇ ਸੜਕ ਕਿਨਾਰੇ ਇੱਕ ਢਾਬੇ ਤੇ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਐਂਬੂਲੈਂਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਵਿੱਚ ਐਫਆਈਆਰ ਦਰਜ ਹੈ।

Mukhtar Ansari to be handed over to UP Police today , UP's Banda Jail Shift ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ

ਉੱਤਰ ਪ੍ਰਦੇਸ਼ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਲਿਆਉਣ ਲਈ ਅੱਜ ਬਾਂਦਾ ਦੀ ਇੱਕ ਪੁਲਿਸ ਟੀਮ ਪੰਜਾਬ ਭੇਜੀ ਜਾਵੇਗੀ। ਪੰਜਾਬ ਦੇ ਗ੍ਰਹਿ ਵਿਭਾਗ ਨੇ ਅੰਸਾਰੀ ਦੀ ਹਿਰਾਸਤ ਉੱਤਰ ਪ੍ਰਦੇਸ਼ ਸਰਕਾਰ ਨੂੰ 8 ਅਪ੍ਰੈਲ ਤੱਕ ਰੂਪਨਗਰ ਜੇਲ੍ਹ ਤੋਂ ਲੈਣ ਲਈ ਕਿਹਾ ਸੀ।

Bharat Bandh on 26 Feb : Protest against rising fuel prices, GST , commercial markets to remain shut ਗੈਂਗਸਟਰ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਤੋਂ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾਵੇਗਾ

ਦੱਸ ਦਈਏ ਕਿ ਮੁਖਤਾਰ ਅਨਸਾਰੀ ਐਕਸਟੋਰਸ਼ਨ ਦੇ ਇੱਕ ਮਾਮਲੇ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਪਿਛਲੇ 2 ਸਾਲਾਂ ਵਿਚ ਉੱਤਰ ਪ੍ਰਦੇਸ਼ ਪੁਲਿਸ 8 ਵਾਰ ਪੰਜਾਬ ਦੇ ਚੱਕਰ ਕੱਟ ਚੁੱਕੀ ਹੈ ਪਰ ਉਸਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਹੈ। ਹੁਣ ਮੁਖਤਾਰ ਅਨਸਾਰੀ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਯੂਪੀ ਦੀ ਬਾਂਦਾ ਜੇਲ੍ਹ ਭੇਜਿਆ ਜਾ ਰਿਹਾ ਹੈ।

-PTCNews

  • Share