Sat, Apr 20, 2024
Whatsapp

ਮੁੱਲਾਂਪੁਰ ਦਾਖਾ 'ਚ 10 ਜ਼ੋਨਾਂ 'ਤੇ ਕਾਂਗਰਸ ਅਤੇ 4 ਜ਼ੋਨਾਂ 'ਤੇ ਅਕਾਲੀ ਦਲ ਅੱਗੇ

Written by  Shanker Badra -- September 22nd 2018 11:39 AM
ਮੁੱਲਾਂਪੁਰ ਦਾਖਾ 'ਚ 10 ਜ਼ੋਨਾਂ 'ਤੇ ਕਾਂਗਰਸ ਅਤੇ 4 ਜ਼ੋਨਾਂ 'ਤੇ ਅਕਾਲੀ ਦਲ ਅੱਗੇ

ਮੁੱਲਾਂਪੁਰ ਦਾਖਾ 'ਚ 10 ਜ਼ੋਨਾਂ 'ਤੇ ਕਾਂਗਰਸ ਅਤੇ 4 ਜ਼ੋਨਾਂ 'ਤੇ ਅਕਾਲੀ ਦਲ ਅੱਗੇ

ਮੁੱਲਾਂਪੁਰ ਦਾਖਾ 'ਚ 10 ਜ਼ੋਨਾਂ 'ਤੇ ਕਾਂਗਰਸ ਅਤੇ 4 ਜ਼ੋਨਾਂ 'ਤੇ ਅਕਾਲੀ ਦਲ ਅੱਗੇ:ਪੰਜਾਬ ਅੰਦਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।ਇਨ੍ਹਾਂ ਚੋਣਾਂ ਦੀ ਗਿਣਤੀ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ।ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ ਪਹਿਰਾ ਹੈ। ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕਾਂ 'ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਮੁੱਲਾਂਪੁਰ ਦਾਖਾ 'ਚ 22 ਜ਼ੋਨਾਂ ਦੀ ਗਿਣਤੀ ਹੋ ਰਹੀ ਹੈ, ਜਿਸ ਚੋ 14 ਜ਼ੋਨਾਂ ਦੇ ਪਹਿਲੇ ਰਾਊਂਡ 'ਚ 10 ਜ਼ੋਨਾਂ 'ਤੇ ਕਾਂਗਰਸ ਤੇ 4 ਜ਼ੋਨਾਂ 'ਤੇ ਅਕਾਲੀ ਦਲ ਅੱਗੇ ਚੱਲ ਰਹੀ ਹੈ। -PTCNews


Top News view more...

Latest News view more...