Thu, Apr 18, 2024
Whatsapp

ਪੰਜਾਬ ਦਾ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ,ਮੁਲਾਂਪੁਰ ਦਾਖਾ 'ਚ 30 ਸਾਲਾ ਨੌਜਵਾਨ ਦੀ ਹੋਈ ਮੌਤ

Written by  Shanker Badra -- June 30th 2018 11:14 AM -- Updated: June 30th 2018 11:18 AM
ਪੰਜਾਬ ਦਾ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ,ਮੁਲਾਂਪੁਰ ਦਾਖਾ 'ਚ 30 ਸਾਲਾ ਨੌਜਵਾਨ ਦੀ ਹੋਈ ਮੌਤ

ਪੰਜਾਬ ਦਾ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ,ਮੁਲਾਂਪੁਰ ਦਾਖਾ 'ਚ 30 ਸਾਲਾ ਨੌਜਵਾਨ ਦੀ ਹੋਈ ਮੌਤ

ਪੰਜਾਬ ਦਾ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ,ਮੁਲਾਂਪੁਰ ਦਾਖਾ 'ਚ 30 ਸਾਲਾ ਨੌਜਵਾਨ ਦੀ ਹੋਈ ਮੌਤ:ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਮੁਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ 'ਚ ਸਾਹਮਣੇ ਆਇਆ ਹੈ,ਜਿਥੇ 30 ਸਾਲਾ ਨੌਜਵਾਨ ਕੁਲਜੀਤ ਸਿੰਘ ਨਸ਼ੇ ਦੀ ਭੇਟ ਚੜ੍ਹ ਗਿਆ ਹੈ। Mullanpur Dakha 30 year young man drug reason deathਪਿਛਲੇ ਕਈ ਦਿਨਾਂ ਵਿੱਚ ਨਸ਼ੇ ਦੀ ਬਹੁਤਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੋ ਦਰਜ਼ਨ ਤੋਂ ਵੱਧ ਗਈ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਕੁਲਜੀਤ ਸਿੰਘ 12 ਏਕੜ ਜ਼ਮੀਨ ਦਾ ਮਾਲਕ ਸੀ।Mullanpur Dakha 30 year young man drug reason deathਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫੋਕੇ ਦਾਅਵੇ ਤੇ ਹਵਾ ‘ਚ ਗੱਲਾਂ ਕਰਨ ਦੀ ਬਜਾਇ ਜ਼ਮੀਨੀ ਪੱਧਰ ’ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਨਸ਼ਿਆਂ ਸਦਕਾ ਪੰਜਾਬ ਦੀ ਗਰਕਦੀ ਜਾ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।ਹਾਲਾਂਕਿ, ਸਰਕਾਰ ਨੇ ਨਸ਼ਾ ਤਸਕਰੀ ਦੀ ਚੇਨ ਤੋੜਨ ਦੇ ਦਾਅਵੇ ਕੀਤੇ ਹਨ,ਪਰ ਅਜਿਹੇ ਮਾਮਲਿਆਂ ਤੋਂ ਸਾਫ਼ ਹੋ ਗਿਆ ਹੈ ਕਿ ਸਿਆਸੀ ਲੋਕ ਵਾਅਦੇ ਵਫਾ ਨਾ ਕਰਨ ਵਿੱਚ ਮਾਹਰ ਹੋ ਗਏ ਹਨ। -PTCNews


Top News view more...

Latest News view more...