ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 6 ਦੀ ਹੋਈ ਪਛਾਣ

Ludhiana Gang rape: Police arrest two accused in rape case, identify four others
Ludhiana Gang rape: Police arrest two accused in rape case, identify four others

ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 6 ਦੀ ਹੋਈ ਪਛਾਣ,ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ, ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੁੱਲਾਂਪੁਰ ‘ਚ ਬੀਤੇ ਦਿਨੀਂ ਇੱਕ ਲੜਕੀ ਨਾਲ 12 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ। ਜਿਸ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਹਿਲਾ ਕੇ ਰੱਖ ਦਿੱਤਾ। ਬੀਤੇ ਦਿਨ ਪੁਲਿਸ ਨੇ 12 ਵਿੱਚੋਂ 6 ਦੇ ਸਕੈੱਚ ਜਾਰੀ ਕੀਤੇ ਸਨ।

gangrape
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 6 ਦੀ ਹੋਈ ਪਛਾਣ

ਜਿੰਨ੍ਹਾਂ ਵਿੱਚੋਂ ਪੁਲਿਸ ਨੇ 6 ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਜਿੰਨ੍ਹਾਂ ਵਿੱਚੋਂ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨ ਪੁਲਿਸ ਵੱਲੋਂ ਆਰੋਪੀ ਸਾਦਿਕ ਅਲੀ ਨੂੰ ਕਾਬੂ ਕਰ ਲਿਆ ਹੈ।ਇਹ ਦੋਸ਼ੀ ਸਾਦਿਕ ਅਲੀ ਨਵਾਂਸ਼ਹਿਰ ਦੇ ਪਿੰਡ ਰਾਇਪਾ ਦਾ ਵਸਨੀਕ ਹੈ।

gangrape
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 6 ਦੀ ਹੋਈ ਪਛਾਣ

ਉਥੇ ਹੀ ਇੱਕ ਹੋਰ ਮੁਲਜ਼ਮ ਨੇ ਆਤਮ ਸਮਰਪਣ ਕਰ ਲਿਆ ਹੈ। ਇਸ ਪੁਸ਼ਟੀ ਡੀ.ਆਈ.ਜੀ ਖੱਟੜਾ ਵੱਲੋਂ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਹੋਰ ਪੜ੍ਹੋ: ਨੇਪਾਲ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ‘ਚ 3 ਭਾਰਤੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

gangrape
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, 6 ਦੀ ਹੋਈ ਪਛਾਣ

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਡੀਆਈਜੀ ਰਣਵੀਰ ਖੱਟੜਾ ਨੇ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਸੀ।

-PTC News